ਮੋਬਾਇਲ ਫੋਨਾਂ ''ਤੇ ਵੱਜਦੀ ਕੋਰੋਨਾ ਵਾਇਰਸ ਦੀ ਟੋਨ ਤੋਂ ਲੋਕ ਪ੍ਰੇਸ਼ਾਨ, ਕੀਤੀ ਬੰਦ ਕਰਨ ਦੀ ਮੰਗ

08/05/2020 6:13:09 PM

ਦਿੜਬਾ ਮੰਡੀ (ਅਜੈ): ਕੋਵਿਡ-19 ਮਹਾਮਾਰੀ ਦੇ ਬਚਾਅ ਲਈ ਵੱਖ-ਵੱਖ ਤਰ੍ਹਾਂ ਦੇ ਸੁਝਾਅ ਦੇਣ ਵਾਲੀ ਮੋਬਾਇਲ ਟੋਨ ਹੁਣ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਕਰਕੇ ਲੋਕਾਂ ਨੇ ਸਰਕਾਰ ਤੋਂ ਇਸ ਟੋਨ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ, ਕਿਉਂਕਿ 20 ਤੋਂ 30 ਸੈਕਿੰਡ ਦਾ ਸਮਾਂ ਇਹ ਟੋਨ ਖਾ ਜਾਂਦੀ ਹੈ। ਇਸੇ ਕਰਕੇ ਕਿਸੇ ਵੀ ਐਮਰਜੈਂਸੀ ਵੇਲੇ ਫੋਨ ਕਰਨ ਤੋਂ ਬਾਅਦ ਲੋਕਾਂ ਨੂੰ ਮੁਸ਼ਕਲ ਖੜ੍ਹੀ ਹੋਣ ਦਾ ਖਤਰਾ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸਰਕਾਰ ਵਲੋਂ ਮੋਬਾਇਲ ਫੋਨ ਕੰਪਨੀਆਂ ਰਾਹੀਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਇਕ ਟੋਨ ਲਗਵਾਈ ਗਈ ਸੀ। 

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਇਹ ਟੋਨ ਲੋਕਾਂ ਨੂੰ ਫੋਨ ਕਰਨ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਲੱਛਣ ਅਤੇ ਬਚਾਅ ਸਬੰਧੀ 20-30 ਸੈਕਿੰਡ ਦਾ ਸੰਦੇਸ਼ ਦਿੰਦੀ ਹੈ। ਹੁਣ ਇਹ ਰਿੰਗ ਟੋਨ ਲੋਕਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ ਅਤੇ ਲੋਕ ਇਸ ਟੋਨ ਨੂੰ ਸੁਣ ਕੇ ਥੱਕ ਅਤੇ ਅੱਕ ਚੁੱਕੇ ਹਨ। ਕੋਰੋਨਾ ਟੋਨ ਤੋਂ ਦੁੱਖੀ ਹੋਏ ਲੋਕਾਂ ਨੇ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਇਸ ਟੋਨ ਨੂੰ ਬੰਦ ਕੀਤਾ ਜਾਵੇ। ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਵਾਲੀ ਟੋਨ ਹੁਣ ਬੇਲੋੜੀ ਹੋ ਗਈ ਹੈ, ਕਿਉਂਕਿ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਪਤਾ ਲੱਗ ਚੁੱਕਿਆ ਹੈ। ਜਿਸ ਕਰਕੇ ਇਹ ਟੋਨ ਬੰਦ ਹੋਣੀ ਚਾਹੀਦੀ ਹੈ। ਜੇਕਰ ਕਿਤੇ ਮੁਸੀਬਤ 'ਚ ਫਸ ਚੁੱਕੇ ਵਿਅਕਤੀ ਨੂੰ ਫੋਨ ਕਰਨਾ ਪੈ ਜਾਵੇ ਤਾਂ ਇਹ ਟੋਨ ਭਾਰੀ ਮੁਸੀਬਤ ਬਣ ਜਾਂਦੀ ਹੈ। ਹੁਣ ਇਸ ਮੁਸੀਬਤ ਤੋਂ ਖਹਿੜਾ ਛੁਡਵਾਇਆ ਜਾਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਸ ਸਬੰਧੀ ਨੰਬਰਦਾਰ ਜਤਿੰਦਰ ਕੁਮਾਰ ਪੱਪੂ, ਪ੍ਰਧਾਨ ਸ੍ਰੀਰਾਮ ਗੋਇਲ, ਪ੍ਰਧਾਨ ਸਤਗੁਰ ਸਿੰਘ ਘੁਮਾਣ, ਨੀਲ ਕਮਲ ਰਾਣਾ, ਰਵਿੰਦਰ ਕੁਮਾਰ ਨਾਨਕ, ਰਵਿੰਦਰ ਕੁਮਾਰ ਬਿੰਦੂ, ਰਾਕੇਸ ਕੁਮਾਰ ਚਾਰਲੀ ਆਦਿ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਸੰਦੇਸ਼ ਦੇਣ ਵਾਲੀ ਰਿੰਗ ਟੋਨ ਮੋਬਾਇਲ ਫੋਨ 'ਤੇ ਲਾਇਆ ਜਾਣਾ ਕੰਪਨੀਆਂ ਦੀ ਮਜਬੂਰੀ ਹੋ ਸਕਦੀ ਹੈ। ਜੇਕਰ ਇਸ ਟੋਨ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਤਾਂ ਇਸ ਦਾ ਸਮਾਂ ਘਟਾਇਆ ਜਾਣਾ ਚਾਹੀਦਾ ਹੈ। ਤਾਂ ਕਿ ਸਮੇਂ ਦੀ ਬੱਚਤ ਵੀ ਹੋ ਸਕੇ ਅਤੇ ਲੋਕਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ।

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਕੋਵਿਡ-19 ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਕੋਲ ਹੋਰ ਬੜੇ ਸਾਧਨ ਹਨ। ਜਿਸ ਕਰਕੇ ਮੋਬਾਇਲ 'ਤੇ ਲੱਗੀ ਹੋਈ ਕੋਰੋਨਾ ਵਾਇਰਸ ਵਾਲੀ ਟੋਨ ਨੂੰ ਬੰਦ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਕਿਸੇ ਦੁਰਘਟਨਾ ਵੇਲੇ ਐਬੂਲੈਂਸ ਬੁਲਾਉਣੀ ਪੈ ਜਾਵੇ ਜਾਂ ਹੋਰ ਕੋਈ ਐਂਮਰਜੈਸੀ ਹਾਲਾਤ ਹੋਣ ਤਾਂ 30 ਤੋਂ 40 ਸੈਕਿੰਡ ਦਾ ਸਮਾਂ ਇਹ ਰਿੰਗ ਟੋਨ ਹੀ ਖਾ ਜਾਂਦੀ ਹੈ। ਜਿਸ ਕਰਕੇ ਇਹ ਸਭ ਕੁਝ ਧਿਆਨ ਵਿੱਚ ਰੱਖਦੇ ਹੋਏ ਟੋਨ ਬੰਦ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ।

ਪੜ੍ਹੋ ਇਹ ਵੀ ਖਬਰ - ਪੰਜਾਬ ’ਚ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਬਣਿਆ ‘ਹੈਰੋਇਨ’ (ਵੀਡੀਓ)


rajwinder kaur

Content Editor

Related News