ਵਿਧਾਇਕ ਉਗੋਕੇ ਨੇ ਗੁਲਾਲ ਅਤੇ ਫੁੱਲਾਂ ਨਾਲ ਹੋਲੀ ਖੇਡਣ ਤੋਂ ਬਾਅਦ ਸਮਾਜ ਨੂੰ ਦਿੱਤਾ ਪਾਣੀ ਬਚਾਉਣ ਦਾ ਹੌਕਾ

03/19/2022 10:20:53 AM

ਤਪਾ ਮੰਡੀ, (ਸ਼ਾਮ,ਗਰਗ) : ਰੰਗਾਂ ਦਾ ਤਿਉਹਾਰ ਹੋਲੀ ਪੂਰੇ ਭਾਰਤ ਵਾਸੀਆਂ ਲਈ ਖ਼ੁਸ਼ੀਆਂ ਖੇੜੇ ਲੈ ਕੇ ਆਵੇ। ਪੰਜਾਬ ਵਾਸੀਆਂ ਵੱਲੋਂ ਤਾਂ 10 ਮਾਰਚ ਨੂੰ ਹੋਲੀ ਅਤੇ ਦੀਵਾਲੀ ਦਾ ਤਿਉਹਾਰ ਇਕੱਠਿਆਂ ਹੀ ਮਨਾ ਲਿਆ ਗਿਆ ਹੈ ਕਿਉਂਕਿ ਲੋਕਾਂ ਦੀ ਆਪਣੀ ਸਰਕਾਰ ਹੋਂਦ ਵਿੱਚ ਆਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਵਿਖੇ ਹਲਕੇ ਦੇ ਲੋਕਾਂ ਨਾਲ ਹੋਲੀ ਮਨਾਉਣ ਸਮੇਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹ ਪਾਰਟੀ ਵਰਕਰਾਂ ਨਾਲ ਸਥਾਨਕ ਸ਼ਹਿਰ ਵਿਖੇ ਹੋਲੀ ਦੇ ਤਿਉਹਾਰ ਨੂੰ ਮਨਾਉਣ ਲਈ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਲੋਟੂ ਸਰਕਾਰਾਂ ਦੇ ਸਤਾਏ ਲੋਕਾਂ ਦੀ ਜ਼ਿੰਦਗੀ ਵਿੱਚੋਂ ਰੰਗ ਹੀ ਚਲੇ ਗਏ ਸਨ। ਉਹ ਚਾਹੁੰਦੇ ਹਨ ਕਿ ਪੰਜਾਬ ਵਾਂਗ ਪੂਰੇ ਭਾਰਤ ਵਿੱਚ ਇਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਰੰਗ ਲਿਆਉਣ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੰਗਾਂ ਦੇ ਇਸ ਤਿਉਹਾਰ ਮੌਕੇ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਪੰਜਾਬ ਨੂੰ ਵੀ ਰੰਗਲਾ ਬਣਾਈਏ ਅਤੇ ਲੋਕਾਂ ਦੇ ਜ਼ਿੰਦਗੀ ਵਿੱਚ ਖ਼ਤਮ ਹੋਏ ਰੰਗੀਨ ਸੁਪਨਿਆਂ ਨੂੰ ਵਾਪਸ ਲੈ ਕੇ ਆਈਏ, ਕਿਉਂਕਿ ਸ਼ਹੀਦਾਂ ਦੇ ਪੰਜਾਬ ਦੀ ਧਰਤੀ ਨੂੰ ਮੁੜ ਰੰਗਲਾ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਦਿਨ ਰਾਤ ਮਿਹਨਤ ਕਰੇਗੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਵਿਧਾਇਕ ਉਗੋਕੇ ਨੇ ਗੁਲਾਲ ਅਤੇ ਫੁੱਲਾਂ ਨਾਲ ਹੋਲੀ ਖੇਡਣ ਤੋਂ ਬਾਅਦ ਸਮਾਜ ਨੂੰ ਪਾਣੀ ਬਚਾਉਣ ਦਾ ਵੀ ਸੰਦੇਸ਼ ਦਿੱਤਾ। ਇਸ ਮੌਕੇ ਤੇਜਿੰਦਰ ਸਿੰਘ ਢਿਲਵਾਂ,ਮੁਨੀਸ਼ ਗਰਗ,ਜਸਵਿੰਦਰ ਸਿੰਘ ਚੱਠਾ, ਸੁਰੇਸ਼ ਕੁਮਾਰ ਤਾਜੋਕੇ,ਰਾਮਾ ਟੈਂਟ ਵਾਲਾ,ਭੁਪਿੰਦਰ ਪੁਰਬਾ,ਰੋਹਿਤ ਬਾਂਸਲ,ਕਾਲਾ ਚੱਠਾ,ਗ੍ਰੰਥੀ ਦਰਸ਼ਨ ਸਿੰਘ ਆਦਿ ਨੇ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਾਲ ਹਾਰ ਪਾਕੇ ਸਨਮਾਨਿਤ ਵੀ ਕੀਤਾ ਗਿਆ। 

ਇਹ ਵੀ ਪੜ੍ਹੋ : ਬਿਜਲੀ ਚੋਰੀ ਰੋਕਣ ਗਏ ਪਾਵਰਕਾਮ ਦੇ ਐੱਸ.ਡੀ.ਓ ਅਤੇ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News