ਮਾਂ ਨਾਲ ਹਸਪਤਾਲ ਤੋਂ ਦਵਾਈ ਲੈਣ ਗਈ ਲੜਕੀ ਲਾਪਤਾ

Thursday, Jun 27, 2019 - 04:43 AM (IST)

ਮਾਂ ਨਾਲ ਹਸਪਤਾਲ ਤੋਂ ਦਵਾਈ ਲੈਣ ਗਈ ਲੜਕੀ ਲਾਪਤਾ

ਲੁਧਿਆਣਾ, (ਬੇਰੀ)- ਮਾਂ ਦੇ ਨਾਲ ਸਿਵਲ ਹਸਪਤਾਲ ’ਚੋਂ ਦਵਾਈ ਲੈਣ ਗਈ 19 ਸਾਲਾ ਲਡ਼ਕੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਅਣਪਛਾਤੇ ਖਿਲਾਫ ਧਾਰਾ 346 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਜਾਂਚ ਅਧਿਕਾਰੀ ਮੇਵਾ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਿਤਾ ਨੇ ਦੱਸਿਆ ਕਿ ਸੋਮਵਾਰ ਨੂੰ ਬੇਟੀ ਮਾਂ ਨਾਲ ਚੈੱਕਅਪ ਕਰਵਾਉਣ ਹਸਪਤਾਲ ਗਈ ਸੀ। ਬਾਅਦ ਦੁਪਹਿਰ 3 ਵਜੇ ਬੇਟੀ ਐਕਸ-ਰੇ ਵਿਭਾਗ ਵੱਲ ਗਈ ਸੀ ਜਿਸ ਤੋਂ ਬਾਅਦ ਵਾਪਸ ਨਹੀਂ ਆਈ। ਉਸ ਨੂੰ ਸ਼ੱਕ ਹੈ ਕਿ ਬੇਟੀ ਨੂੰ ਕਿਸੇ ਨੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਹੈ।


author

Bharat Thapa

Content Editor

Related News