7 ਸਾਲਾ ਮਾਸੂਮ ਬੱਚੇ ਨਾਲ ਗੁਆਂਢ ’ਚ ਰਹਿੰਦੇ ਨਾਬਾਲਗ ਨੇ ਕੀਤੀ ਬਦਫੈਲੀ
Tuesday, Mar 15, 2022 - 02:05 PM (IST)

ਅਬੋਹਰ (ਸੁਨੀਲ) : ਨੇੜਲੇ ਪਿੰਡ ਉਸਮਾਨਖੇੜਾ ਵਿਚ ਇਕ ਬੱਚੇ ਨਾਲ ਇਕ ਨਾਬਾਲਗ ਨੌਜਵਾਨ ਵੱਲੋਂ ਘਰ ਵਿਚ ਲਿਜਾ ਕੇ ਬਦਫੈਲੀ ਕਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ 'ਆਪ' ਵਿਧਾਇਕ ਦੀ ਰੇਡ, ਮੁਲਜ਼ਮਾਂ ਨੂੰ ਪਈਆਂ ਭਾਜੜਾਂ
ਜਾਣਕਾਰੀ ਅਨੁਸਾਰ 7 ਸਾਲਾ ਬੱਚੇ ਦੀ ਮਾਤਾ ਨੇ ਕਥਿਤ ਤੌਰ ’ਤੇ ਦੱਸਿਆ ਕਿ ਬੀਤੇ ਦਿਨੀਂ ਐਤਵਾਰ ਦੀ ਛੁੱਟੀ ਸੀ ਅਤੇ ਉਸਦਾ ਬੇਟਾ ਘਰ ਦੇ ਬਾਹਰ ਗਲੀ ਵਿਚ ਖੇਡ ਰਿਹਾ ਸੀ ਤਾਂ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਨਾਬਾਲਗ ਨੌਜਵਾਨ ਉਸ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਿਆ ਅਤੇ ਉਸਦੇ ਨਾਲ ਬਦਫੈਲੀ ਕੀਤੀ। ਮਹਿਲਾ ਨੇ ਦੱਸਿਆ ਕਿ ਜਦ ਉਹ ਆਪਣੇ ਬੱਚੇ ਨੂੰ ਭਾਲਦੇ ਹੋਏ ਗੁਆਂਢੀ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਉਨਾਂ ਦਾ ਬੇਟਾਂ ਘਰ ਵਿਚ ਰੋ ਰਿਹਾ ਹੈ, ਜਿਸ ’ਤੇ ਉਹ ਆਪਣੇ ਬੇਟੇ ਨੂੰ ਘਰ ਲੈ ਗਈ ਅਤੇ ਉਸਦੇ ਰੋਣ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨਾਲ ਗਲਤ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਰੰਧਾਵਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ, ਕੀਤੀ ਇਹ ਸ਼ਿਕਾਇਤ