ਪੰਜਾਬ: ਖੇਡ-ਖੇਡ 'ਚ ਬੁਝ ਗਿਆ ਘਰ ਦਾ ਚਿਰਾਗ ! ਪਿਓ ਦੇ ਲਾਇਸੈਂਸੀ ਪਿਸਤੌਲ 'ਚੋਂ ਮਾਸੂਮ ਹੱਥੋਂ ਚੱਲ ਗਈ ਗੋਲ਼ੀ
Sunday, May 24, 2026 - 06:14 PM (IST)
ਅੰਮ੍ਰਿਤਸਰ- ਅੰਮ੍ਰਿਤਸਰ ਦੇ ਛੇਹਰਟਾ ‘ਚ ਸ਼ਿੰਗਾਰ ਐਵੇਨਿਊ ਇਲਾਕੇ ‘ਚ ਦੇਰ ਰਾਤ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਤਿੰਨ ਸਾਲ ਦਾ ਬੱਚਾ ਆਪਣੇ ਪਿਤਾ ਦੀ ਲੋਡੇਡ ਪਿਸਤੌਲ ਨਾਲ ਖੇਡ ਰਿਹਾ ਸੀ, ਜਿਸ ‘ਚੋਂ ਅਚਾਨਕ ਗੋਲੀ ਚੱਲ ਗਈ ਅਤੇ ਬੱਚੇ ਦੀ ਗੋਲੀ ਲੱਗ ਕਾਰਨ ਮੌਤ ਹੋ ਗਈ। ਜਦ ਕਿ ਬੱਚੇ ਕੋਲ ਬੈਠੀ ਉਸ ਦੀ ਦਾਦੀ ਨੂੰ ਵੀ ਗੋਲੀ ਲੱਗ ਗਈ, ਜਿਸ ‘ਚ ਉਹ ਵੀ ਗੰਭੀਰ ਜ਼ਖਮੀ ਹੋ ਗਈ ਸੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਬੱਚੇ ਦੀ ਪਛਾਣ ਅੰਸ਼ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦਾ ਕਤਲ, ਡਿਊਟੀ ’ਤੇ ਜਾਂਦੇ ਨੂੰ ਰਸਤੇ 'ਚ ਘੇਰ ਕੇ ਮਾਰੀਆਂ ਗੋਲੀਆਂ
ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪਿਤਾ ਸਾਜਨ ਇਸਲਾਮਾਬਾਦ ਇਲਾਕੇ 'ਚ ਕਬਾੜ ਦਾ ਕੰਮ ਕਰਦੇ ਹਨ । ਸ਼ਨੀਵਾਰ ਸਵੇਰੇ ਉਹ ਬੱਚਿਆਂ ਦੀ ਪੀ.ਟੀ.ਐਮ. ਲਈ ਸਕੂਲ ਗਏ ਸਨ ਅਤੇ ਆਪਣੀ ਲਾਇਸੈਂਸੀ ਪਿਸਤੌਲ ਵੀ ਨਾਲ ਲੈ ਕੇ ਗਏ ਸਨ। ਸਕੂਲੋਂ ਪਰਤਣ ਤੋਂ ਬਾਅਦ ਸਾਜਨ ਨੇ ਕੱਪੜੇ ਬਦਲਦੇ ਸਮੇਂ ਲੋਡਿਡ ਪਿਸਤੌਲ ਬੈੱਡ 'ਤੇ ਰੱਖ ਦਿੱਤੀ। ਇਸੇ ਦੌਰਾਨ ਖੇਡਦੇ-ਖੇਡਦੇ ਮਾਸੂਮ ਨੇ ਪਿਸਤੌਲ ਚੁੱਕ ਲਈ ਅਤੇ ਅਚਾਨਕ ਟ੍ਰਿਗਰ ਦੱਬ ਗਿਆ। ਗੋਲੀ ਸਿੱਧੀ ਅੰਸ਼ ਨੂੰ ਲੱਗ ਗਈ।
ਇਹ ਵੀ ਪੜ੍ਹੋ- ਪੰਜਾਬ: ਮਾਂ ਦੀ ਮੌਤ ਮਗਰੋਂ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਜਾਂਚ 'ਚ ਜੁਟੀ ਫੋਰੈਂਸਿਕ ਟੀਮ
ਸੂਚਨਾ ਮਿਲਣ ‘ਤੇ ਛੇਹਰਟਾ ਪੁਲਸ ਸਟੇਸ਼ਨ ਦੇ ਇੰਚਾਰਜ ਬਲਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਇਹ ਹਾਦਸਾ ਲਾਪਰਵਾਹੀ ਕਾਰਨ ਹੋਇਆ ਹੈ, ਫਿਲਹਾਲ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਦੁਬਈ ਜਾ ਰਹੀ ਮਹਿਲਾ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
