ਦੁਕਾਨ ਤੋਂ ਨਾਬਾਲਗ ਨੂੰ ਅਗਵਾ ਕਰਨ ਵਾਲੇ 5 ਕਾਬੂ

Thursday, Jun 19, 2025 - 04:16 PM (IST)

ਦੁਕਾਨ ਤੋਂ ਨਾਬਾਲਗ ਨੂੰ ਅਗਵਾ ਕਰਨ ਵਾਲੇ 5 ਕਾਬੂ

ਲੁਧਿਆਣਾ (ਪੰਕਜ) : ਥਾਣਾ ਡਾਬਾ ਅਧੀਨ ਪੈਂਦੇ ਗਿਆਨਚੰਦ ਨਗਰ ਵਿਚ ਇਕ ਨਾਬਾਲਗ ਨੌਜਵਾਨ ਨੂੰ ਅਗਵਾ ਕਰਕੇ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਕਤ ਵਿਚ ਆਈ ਪੁਲਸ ਨੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਜੀਤਪਾਲ ਸਿੰਘ ਨੇ ਦੋਸ਼ ਲਾਇਆ ਕਿ ਮੰਗਲਵਾਰ ਜਦੋਂ ਉਸ ਦੀ ਬੇਟੀ ਅਤੇ ਬੇਟਾ ਤਰੁਣਜੀਤ ਸਿੰਘ ਘਰ ਵਿਚ ਇਕੱਲੇ ਸੀ ਤਾਂ ਕੁਝ ਲੋਕ ਉਸ ਦੇ ਘਰ ਵਿਚ ਦਾਖ਼ਲ ਹੋ ਗਏ ਤੇ ਉਸ ਦੇ ਬੇਟੇ ਨੂੰ ਅਗਵਾ ਕਰ ਕੇ ਲੈ ਗਏ।

ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਪੀੜਤ ਤਰੁਣਜੀਤ ਨੂੰ ਸੁਰੱਖਿਅਤ ਬਰਾਮਦ ਕਰਦਿਆਂ ਮੁਲਜ਼ਮਾਂ ਰਾਜੇਸ਼ ਯਾਦਵ, ਗਗਨਦੀਪ ਸਿੰਘ, ਅਮਨ ਯਾਦਵ, ਮੋਹਿਤ ਅਤੇ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਮੁਲਜ਼ਮ ਫਰਾਰ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਦੋ ਦਿਨ ਪਹਿਲਾਂ ਹੀ ਝਗੜਾ ਹੋਇਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News