ਇੰਗਲੈਂਡ ਭੇਜਣ ਦਾ ਝਾਂਸਾ ਦੇ ਠੱਗੇ ਲੱਖਾਂ ਰੁਪਏ

09/19/2019 8:06:20 PM

ਮੋਗਾ, (ਅਜ਼ਾਦ)– ਮੋਗਾ ਪੁਲਸ ਵੱਲੋਂ ਭਗੋੜੇ ਦੋਸ਼ੀਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਮੋਗਾ ਨੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਡੇਢ ਲੱਖ ਰੁਪਏ ਦੀ ਠੱਗੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਦੇ ਮੁਖੀ ਇੰਸਪੈਕਟਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਕਥਿਤ ਦੋਸ਼ੀ ਦੇ ਖਿਲਾਫ ਥਾਣਾ ਸਿਟੀ ਸਾਉਥ ਮੋਗਾ ਵੱਲੋਂ 9 ਅਗਸਤ 2019 ਨੂੰ ਅੰਜੂ ਬਾਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ 'ਚ ਉਸਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ ਤਾਂ ਇਸ ਸਬੰਧੀ ਉਨ੍ਹਾਂ ਕਥਿਤ ਟਰੈਵਲ ਏਜੰਟ ਦੇ ਨਾਲ ਕਿਸੇ ਦੇ ਰਾਹੀਂ ਗੱਲਬਾਤ ਕੀਤੀ। ਟਰੈਵਲ ਏਜੰਟ ਨੇ ਹੌਲੀ ਹੌਲੀ ਕਰਕੇ ਡੇਢ ਲੱਖ ਰੁਪਏ ਸਾਡੇ ਤੋਂ ਹੜੱਪ ਲਏ ਅਤੇ ਮੇਰੇ ਬੇਟੇ ਨੂੰ ਇੰਗਲੈਂਡ ਵੀ ਨਹੀਂ ਭੇਜਿਆ ਅਤੇ ਨਾ ਹੀ ਉਸਦਾ ਪਾਸਪੋਰਟ ਵਾਪਸ ਕੀਤਾ। ਐਂਟੀ ਹਿਊਮਨ ਟ੍ਰੈਫਕਿੰਗ ਦੇ ਮੁਖੀ ਨੇ ਕਿਹਾ ਕਿ ਉਕਤ ਮਾਮਲੇ 'ਚ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਸੀ, ਜਿਸ ਨੂੰ ਅੱਜ ਕਾਬੂ ਕਰ ਲਿਆ। ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ।


Bharat Thapa

Content Editor

Related News