ਦੁੱਧ ਵਾਲੇ ਟੈਂਕਰ ਦੇ ਟਾਇਰਾਂ ਨੂੰ ਲੱਗੀ ਅੱਗ

11/29/2018 7:01:20 AM

ਸ੍ਰੀ ਮੁਕਤਸਰ ਸਾਹਿਬ, (ਪਵਨ)- ਪਿੰਡ ਦੋਦਾ ਤੋਂ ਵੇਰਕਾ ਕੰਪਨੀ ਦਾ ਦੁੱਧ ਲੈ ਕੇ ਲੁਧਿਆਣਾ ਜਾ ਰਹੇ ਟੈਂਕਰ ਦੇ ਟਾਇਰਾਂ ਨੂੰ ਪਿੰਡ ਉਦੇਕਰਨ ਦੇ ਕੋਲ  ਅੱਗ ਲੱਗ ਗਈ, ਜਿਸ ਕਾਰਨ ਸੜਕ ’ਤੇ ਜਾਮ ਲੱਗ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ। 
ਮਿਲੀ ਜਾਣਕਾਰੀ ਅਨੁਸਾਰ ਉਕਤ ਟੈਂਕਰ (ਨੰ. ਪੀ ਬੀ 29 ਆਰ 5096) ਦਾ ਡਰਾਈਵਰ ਤਰਸੇਮ ਸਿੰਘ ਦੋਦਾ ਤੋਂ ਵੇਰਕਾ ਕੰਪਨੀ ਦਾ ਦੁੱਧ ਲੈ ਕੇ ਲੁਧਿਆਣਾ ਜਾ ਰਿਹਾ ਸੀ। ਟੈਂਕਰ ਵਿਚ 15 ਹਜ਼ਾਰ ਲਿਟਰ ਦੁੱਧ ਸੀ। ਜਿਵੇਂ ਹੀ ਉਸ ਨੇ ਕੋਟਕਪੂਰਾ ਰੋਡ ’ਤੇ ਪਿੰਡ ਉਦੇਕਰਨ ਨੂੰ ਕਰਾਸ ਕੀਤਾ ਤਾਂ ਉਸ ਨੂੰ ਕੁਝ ਸਡ਼ਨ ਦੀ ਬਦਬੂ ਆਈ। ਉਸ ਨੇ ਉੱਥੇ ਹੀ ਟੈਂਕਰ ਰੋਕ ਦਿੱਤਾ। ਉਸ ਨੇ ਹੇਠਾਂ ਉਤਰ ਕੇ ਦੇਖਿਆ ਤਾਂ ਟੈਂਟਰ ਦੇ ਪਿਛਲੇ ਟਾਇਰਾਂ ਨੂੰ ਅੱਗ ਲੱਗੀ ਹੋਈ ਸੀ। 
ਤਰਸੇਮ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਦੇ ਨਾਲ ਹੀ ਖੁਦ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਹੁੰਚੇ ਕੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਟਾਇਰ ਸਡ਼ ਚੁੱਕੇ ਸਨ। ਉਸ ਨੇ ਦੱਸਿਆ ਕਿ ਦੁੱਧ ਦੇ ਨੁਕਸਾਨ ਦਾ ਪਤਾ ਤਾਂ ਬਾਅਦ ਵਿਚ ਹੀ ਚੱਲ ਸਕੇਗਾ ਕਿਉਂਕਿ ਦੁੱਧ ਤੱਕ ਅੱਗ ਦਾ ਸੇਕ ਤਾਂ ਪਹੁੰਚ ਹੀ ਚੁੱਕਾ ਹੋਵੇਗਾ। ਮੌਕੇ ’ਤੇ ਹੀ ਥਾਣਾ ਸਦਰ ਦੇ ਇੰਚਾਰਜ ਪਰਮਜੀਤ ਸਿੰਘ ਵੀ ਪਹੁੰਚੇ, ਜਿਨ੍ਹਾਂ ਨੇ ਟਰੈਫਿਕ ਨੂੰ ਕੰਟਰੋਲ ਕੀਤਾ। 


Related News