ਯਾਦਗਾਰੀ ਹੋ ਨਿਬੜਿਆ ਸੇਖਵਾਂ ਮਾਘੀ ਮੇਲਾ

Friday, Jan 14, 2022 - 08:42 PM (IST)

ਜ਼ੀਰਾ  (ਗੁਰਮੇਲ ਸੇਖਵਾਂ)-ਜ਼ੀਰਾ ਦੇ ਪਿੰਡ ਸੇਖਵਾਂ ਵਿਖੇ ਬਾਬਾ ਥਰਾਜ ਸਿੰਘ ਜੀ ਦੇ ਅਸਥਾਨਾਂ ’ਤੇ ਮਾਘੀ ਦਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਮਹੰਤ ਰੇਸ਼ਮ ਸਿੰਘ, ਪਿੰਡ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਕੀਰਤਨੀ ਜਥਾ ਭਾਈ ਗੁਰਸ਼ਰਨ ਸਿੰਘ ਜੀ ਵੱਲੋਂ ਅਤੇ ਹੋਰ ਰਾਗੀ ਢਾਡੀ ਸਿੰਘਾਂ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਹ ਵੀ ਪੜ੍ਹੋ : ਨਾਟੋ ਪੂਰਬ ਵੱਲ ਵਿਸਤਾਰ ਨਾ ਕਰੇ, ਰੂਸ ਨੇ ਦੋਹਰਾਈ ਆਪਣੀ ਮੰਗ

ਮੇਲੇ ਵਿਚ ਪੰਘੂੜੇ, ਚੰਡੋਲਾਂ, ਰੇਲਾਂ ਆਦਿ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਬਾਜ਼ਾਰਾਂ ਦੀਆਂ ਰੌਣਕਾਂ ਦੇਖਣ ਯੋਗ ਸਨ। ਮੇਲੇ ਦੌਰਾਨ ਸੰਗਤਾਂ ਲਈ ਜਲੇਬੀਆਂ, ਖੀਰ, ਪਕੌੜੇ, ਚਾਹ, ਪ੍ਰਸ਼ਾਦਾ ਖੁੱਲ੍ਹੇ ਤੌਰ ’ਤੇ ਲੰਗਰ ਲਗਾਏ ਗਏ। ਬੀਬੀਆਂ, ਭੈਣਾਂ ਵੱਲੋਂ ਲੰਗਰ ਵੀ ਖੂਬ ਸੇਵਾ ਕੀਤੀ ਗਈ। ਇਸ ਮੌਕੇ ਮਹੰਤ ਰੇਸ਼ਮ ਸਿੰਘ, ਭਾਈ ਗੁਰਸ਼ਰਨਜੀਤ ਸਿੰਘ, ਸਰਪੰਚ ਗੁਰਪ੍ਰੇਮ ਸਿੰਘ ਬੱਬੂ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਦਿਆਲ ਸਿੰਘ ਕੈਨੇਡਾ ਵਾਲੇ, ਰਾਜਨ ਵੋਹਰਾ, ਦਵਿੰਦਰ ਸਿੰਘ, ਨੇਕ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ, ਫੌਜੀ ਰਾਜੂ ਸਿੰਘ, ਸ਼ਿੰਦੀ ਸੇਠ, ਜੈ ਚੰਦ, ਬਲਜਿੰਦਰ ਸਿੰਘ ਕੈਨੇਡਾ ਵਾਲੇ, ਛਿੰਦਰਪਾਲ ਸੇਖੋਂ, ਮੁਖਤਿਆਰ ਸਿੰਘ, ਸਾਧੂ ਸਿੰਘ ਮੈਂਬਰ, ਸੇਵਕ ਸਿੰਘ, ਭਲਵਾਨ ਸਿੰਘ, ਆਤਮਾ ਸਿੰਘ, ਭਜਨ ਸਿੰਘ, ਨੇਕ ਸਿੰਘ, ਸ਼ਿੰਗਾਰਾ ਸਿੰਘ ਸੇਖੋਂ, ਧਰਮ ਸਿੰਘ, ਲੱਖਾ ਸਿੰਘ, ਅਮਨਪ੍ਰੀਤ ਸਿੰਘ, ਰੂਪ ਲਾਲ, ਗੁਰਦੀਪ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੇਲੇ ਦਾ ਖੂਬ ਅਨੰਦ ਮਾਣਿਆ ਅਤੇ ਮੇਲਾ ਯਾਦਗਾਰੀ ਹੋ ਨਿਬੜਿਆ।

ਇਹ ਵੀ ਪੜ੍ਹੋ : ਵਿਦੇਸ਼ ਸਕੱਤਰ, ਅਮਰੀਕੀ ਰਾਜਦੂਤ ਨੇ ਦੁਵੱਲੇ ਸਬੰਧਾਂ ਤੇ ਖੇਤਰੀ ਮੁੱਦਿਆਂ 'ਤੇ ਕੀਤੀ ਚਰਚਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News