ਬਿਜਲੀ ਵਿਭਾਗ ਨੇ ਕੱਟਿਆ ਮੇਅਰ ਦੇ ਘਰ ਦਾ ਬਿਜਲੀ ਕੁਨੈਕਸ਼ਨ

04/20/2019 12:15:25 AM

ਚੰਡੀਗੜ੍ਹ,(ਰਾਏ) : ਮੇਅਰ ਰਾਜੇਸ਼ ਕਾਲੀਆ ਦੇ ਘਰ ਦਾ ਬਿਜਲੀ ਕੁਨੈਕਸ਼ਨ ਸ਼ੁੱਕਰਵਾਰ ਨੂੰ ਬਿਜਲੀ ਵਿਭਾਗ ਨੇ ਕੱਟ ਦਿੱਤਾ। ਵਿਭਾਗ ਦੀ ਟੀਮ ਮਲੋਆ ਸਥਿਤ ਉਨ੍ਹਾਂ ਦੇ ਮਕਾਨ ਦਾ ਮੀਟਰ ਤਕ ਉਖਾੜਨ ਆਈ ਸੀ ਪਰ ਛੇਤੀ ਹੀ ਬਿੱਲ ਜਮ੍ਹਾ ਕਰਨ ਦੀ ਗੱਲ 'ਤੇ ਸਿਰਫ ਕੁਨੈਕਸ਼ਨ ਕੱਟ ਕੇ ਚਲੇ ਗਏ। ਜਾਣਕਾਰੀ ਮੁਤਾਬਕ ਮਲੋਆ ਸਥਿਤ ਮਕਾਨ ਨੰਬਰ 4272 ਦਾ 1.27 ਲੱਖ ਰੁਪਏ ਦਾ ਬਿੱਲ ਬਕਾਇਆ ਸੀ। ਇਹ ਬਿੱਲ ਫਰਵਰੀ 2019 'ਚ ਜਾਰੀ ਹੋਇਆ ਸੀ ਪਰ ਦੋ ਮਹੀਨੇ ਬੀਤਣ ਤੋਂ ਬਾਅਦ ਵੀ ਇਸ ਦਾ ਭੁਗਤਾਨ ਨਹੀਂ ਹੋਇਆ ਤਾਂ ਬਿਜਲੀ ਵਿਭਾਗ ਨੇ ਕੁਨੈਕਸ਼ਨ ਕੱਟ ਦਿੱਤਾ। ਮੇਅਰ ਰਾਜੇਸ਼ ਕਾਲੀਆ ਹਾਲੇ ਸੈਕਟਰ-24 'ਚ ਅਲਾਟ ਹੋਏ ਸਰਕਾਰੀ ਮਕਾਨ 'ਚ ਰਹਿ ਰਹੇ ਹਨ। ਇਸ ਤੋਂ ਪਹਿਲਾਂ ਚੋਣਾਂ ਸਮੇਂ ਮੇਅਰ ਰਾਜੇਸ਼ ਨੇ ਮਲੋਆ ਦੇ ਇਸ ਮਕਾਨ 'ਚ ਆਪਣਾ ਚੁਣਾਵੀ ਦਫ਼ਤਰ ਬਣਾਇਆ ਸੀ। 2014 ਦੀਆਂ ਲੋਕਸਭਾ ਚੋਣਾਂ ਅਤੇ ਇਸ ਤੋਂ ਪਹਿਲਾਂ ਜਦੋਂ ਉਹ ਕੌਂਸਲਰ ਦੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੇ ਸਨ ਤਾਂ ਇਸ ਮਕਾਨ 'ਚ ਉਨ੍ਹਾਂ ਦਾ ਚੋਣਾਵੀ ਦਫ਼ਤਰ ਸੀ। ਰਾਜੇਸ਼ ਕਾਲੀਆ ਨੇ ਇਸ ਮਕਾਨ ਦੇ ਗਰਾਊਂਡ ਫਲੋਰ 'ਤੇ ਚਾਰ ਦੁਕਾਨਾਂ ਤੇ ਪਹਿਲੀ, ਦੂਜੀ ਮੰਜ਼ਿਲ 'ਤੇ ਬਣੇ ਕਮਰੇ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ। ਟੈਰਿਸ 'ਤੇ ਮੋਬਾਇਲ ਕੰਪਨੀ ਦਾ ਟਾਵਰ ਲੱਗਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 1.27 ਲੱਖ ਦਾ ਬਿਜਲੀ ਬਿੱਲ ਦਾ ਬਕਾਇਆ ਹੈ, ਜਿਸ 'ਚੋਂ 60 ਹਜ਼ਾਰ ਰੁਪਿਆ ਬਿਜਲੀ ਵਿਭਾਗ 'ਚ ਜਮ੍ਹਾ ਕਰਵਾ ਦਿੱਤਾ ਗਿਆ ਹੈ ਅਤੇ ਉਹ ਬਕਾਇਆ ਬਿੱਲ ਵੀ 22 ਤਰੀਕ ਤਕ ਜਮ੍ਹਾ ਕਰਵਾ ਦੇਣਗੇ। 


Related News