ਮੌੜ ਮੰਡੀ ’ਚ ਛਾਇਆ ਹਨੇਰਾ:  5 ਕਰੋੜ ਦਾ ਬਿੱਲ ਨਾ ਭਰਨ ’ਤੇ ਪਾਵਰਕਾਮ ਨੇ ਸਟਰੀਟ ਲਾਈਟਾਂ ਦੇ ਕੱਟੇ ਕੁਨੈਕਸ਼ਨ

02/28/2021 12:31:35 PM

ਮੌੜ ਮੰਡੀ (ਜ.ਬ.): ਨਗਰ ਕੌਂਸਲ ਮੌੜ ਵਲੋਂ ਪਾਵਰਕਾਮ ਦੇ ਕਰੋੜਾਂ ਦੇ ਬਿੱਲ ਅਦਾ ਨਾ ਕਰਨ ਦੇ ਕਾਰਨ ਅੱਜ ਪਾਵਰਕਾਮ ਮੌੜ ਦੇ ਅਧਿਕਾਰੀਆਂ ਨੇ ਮੌੜ ਮੰਡੀ ਦੀਆਂ ਸਾਰੀਆਂ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟ ਦਿੱਤੇ, ਜਿਸ ਕਾਰਨ ਸਮੁੱਚੀ ਮੌੜ ਮੰਡੀ ਦੀਆਂ ਸੜਕਾਂ ਹਨੇਰੇ ’ਚ ਡੁੱਬ ਗਈਆਂ ਅਤੇ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਕੁਨੈਕਸ਼ਨ ਕੱਟਣ ਦੇ ਹੁਕਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਸ਼ਹਿਰੀ ਮੌੜ ਦੇ ਸਹਾਇਕ ਇੰਜੀਨੀਅਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਦਾ ਨਗਰ ਕੌਂਸਲ ਮੌੜ ਵੱਲ ਚਾਰ ਕਰੋੜ ਅਠਾਨਵੇਂ ਲੱਖ ਗਿਆਰਾਂ ਹਜ਼ਾਰ ਪੰਜ ਸੌ ਸੱਠ ਰੁਪਏ ਦਾ ਬਿੱਲ ਬਕਾਇਆ ਹੈ।

ਇਹ ਵੀ ਪੜ੍ਹੋ ਵਲਟੋਹਾ: ਦੋ ਭੈਣਾਂ ਦੇ ਇਕਲੌਤਾ ਭਰਾ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਇਸ ਸਬੰਧੀ ਨਗਰ ਕੌਂਸਲ ਮੌੜ ਨੂੰ ਬਿੱਲ ਭੇਜ ਕੇ ਬਿੱਲ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨੂੰ ਫੋਨ ’ਤੇ ਵੀ ਬਿੱਲ ਜਮ੍ਹਾ ਕਰਵਾਉਣ ਸਬੰਧੀ ਸੂਚਿਤ ਕੀਤਾ ਗਿਆ ਸੀ ਪਰ ਨਗਰ ਕੌਂਸਲ ਮੌੜ ਦੇ ਅਧਿਕਾਰੀਆਂ ਵਲੋਂ ਨਾ ਤਾਂ ਉਨ੍ਹਾਂ ਦੀ ਕੋਈ ਗੱਲ ਸੁਣੀ ਗਈ ਅਤੇ ਨਾ ਹੀ ਬਕਾਇਆ ਬਿੱਲਾਂ ਦਾ ਭੁਗਤਾਨ ਕੀਤਾ ਗਿਆ। ਜਿਸ ਕਾਰਨ ਅੱਜ ਪਾਵਰਕਾਮ ਮੌੜ ਨੂੰ ਮਜਬੂਰ ਹੋ ਕੇ ਸ਼ਹਿਰ ਦੀਆਂ ਸਮੁੱਚੀਆਂ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟਣੇ ਪਏ। ਇਸ ਦੌਰਾਨ ਜਦ ਸ਼ਹਿਰ ਅੰਦਰ ਜਾ ਕੇ ਦੇਖਿਆ ਗਿਆ ਤਾਂ ਸਮੁੱਚੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਬੰਦ ਸਨ ਅਤੇ ਸਾਰਾ ਸ਼ਹਿਰ ਹਨੇਰੇ ’ਚ ਡੁੱਬਿਆ ਹੋਇਆ ਸੀ।

ਇਹ ਵੀ ਪੜ੍ਹੋ ਬਠਿੰਡਾ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 10 ਅਧਿਆਪਕ ਸਣੇ ਸਰਕਾਰੀ ਕਾਲਜ ਦੇ 35 ਵਿਦਿਆਰਥੀ ਆਏ ਪਾਜ਼ੇਟਿਵ

ਇਸ ਸਬੰਧੀ ਜਦ ਨਗਰ ਕੌਂਸਲ ਮੌੜ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਨਗਰ ਕੌਂਸਲ ਮੌੜ ਦਾ ਐਡੀਸ਼ਨਲ ਚਾਰਜ ਹੈ, ਮੈਨੂੰ ਕੁਨੈਕਸ਼ਨ ਕੱਟਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਪਰ ਇਸ ਤਰ੍ਹਾਂ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਨਹੀਂ ਕੱਟੇ ਜਾ ਸਕਦੇ।

ਇਹ ਵੀ ਪੜ੍ਹੋ  ਨੌਜਵਾਨ ਨੇ ਕੈਨੇਡਾ ਦੇ ਚਾਅ 'ਚ ਖ਼ਰਚ ਦਿੱਤੇ 36 ਲੱਖ ਪਰ ਹਰਮਨਪ੍ਰੀਤ ਨੇ ਪਹੁੰਚਦਿਆਂ ਹੀ ਤੋੜੀਆਂ 'ਪ੍ਰੀਤਾਂ'


Shyna

Content Editor

Related News