ਵਿਆਹੁਤਾ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Wednesday, Jun 12, 2019 - 03:11 AM (IST)

ਵਿਆਹੁਤਾ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਧੂਰੀ, (ਜੈਨ)- ਪਿੰਡ ਬਮਾਲ ਵਿਖੇ ਇਕ ਵਿਆਹੁਤਾ ਵਲੋਂ ਆਪਣੇ ਪਿਤਾ ਦੀ ਲਾਇਸੈਂਸੀ ਰਾਈਫ਼ਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਬਮਾਲ ਦੀ ਰਹਿਣ ਵਾਲੀ ਕਰਮਵੀਰ ਕੌਰ (25) ਪੁੱਤਰੀ ਸਾਬਕਾ ਸਰਪੰਚ ਜਸਵਿੰਦਰ ਸਿੰਘ ਉਰਫ਼ ਵਿੱਕੀ ਨੇ ਕੈਨੇਡਾ ਜਾਣ ਦੇ ਚੱਕਰ 'ਚ ਕੈਨੇਡਾ ਰਹਿੰਦੇ ਖੰਨਾ ਨਿਵਾਸੀ ਇਕ ਨੌਜਵਾਨ ਨਾਲ ਪੇਪਰ ਮੈਰਿਜ ਕਰਵਾਈ ਸੀ। ਉਕਤ ਵਿਅਕਤੀ ਵਲੋਂ ਕਰਮਵੀਰ ਦੇ ਮਾਪਿਆਂ ਪਾਸੋਂ ਪੈਸੇ ਲੈਣ ਦੇ ਬਾਵਜੂਦ ਉਸ ਨੂੰ ਕੈਨੇਡਾ ਲਿਜਾਉਣ ਲਈ ਟਾਲ-ਮਟੋਲ ਕੀਤੀ ਜਾ ਰਹੀ ਸੀ। ਅੱਜ ਬਾਅਦ ਦੁਪਹਿਰ ਕਰਮਵੀਰ ਕੌਰ ਨੇ ਫ਼ੋਨ 'ਤੇ ਆਪਣੇ ਪਤੀ ਨਾਲ ਕਰੀਬ 15-20 ਮਿੰਟ ਗੱਲਬਾਤ ਕਰਨ ਤੋਂ ਬਾਅਦ ਬਮਾਲ ਵਿਖੇ ਸਥਿਤ ਆਪਣੇ ਘਰ 'ਚ ਪਿਤਾ ਦੀ 12 ਬੋਰ ਲਾਇਸੈਂਸੀ ਰਾਈਫ਼ਲ ਨਾਲ ਸਿਰ 'ਚ ਗੋਲੀ ਮਾਰ ਲਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਐੱਸ.ਐੱਚ.ਓ ਹਰਵਿੰਦਰ ਸਿੰਘ ਖਹਿਰਾ ਨਾਲ ਗੱਲ ਕਰਨ 'ਤੇ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News