ਲਾਪਤਾ ਵਿਆਹੁਤਾ ਦੀ ਲਾਸ਼ ਰਜਬਾਹੇ ''ਚੋਂ ਮਿਲਣ ਕਾਰਨ ਫ਼ੈਲੀ ਸਨਸਨੀ; ਪਰਿਵਾਰ ਨੇ ਪਤੀ ਸਿਰ ਮੜਿਆ ਦੋਸ਼
Wednesday, Sep 16, 2020 - 06:12 PM (IST)
ਬਠਿੰਡਾ (ਵਰਮਾ): ਪਿਛਲੀ 10 ਸਤੰਬਰ ਦੀ ਰਾਤ ਨੂੰ ਲਾਪਤਾ ਹੋਈ ਸੁਰਖਪੀਰ ਰੋਡ ਗਲੀ ਨੰਬਰ 25 ਦੀ ਰਹਿਣ ਵਾਲੀ ਮੋਨਿਕਾ ਪਤਨੀ ਦੀਪਕ ਕੁਮਾਰ ਦੀ ਲਾਸ਼ ਲੰਬੀ ਦੇ ਨੇੜੇ ਇਕ ਰਜਬਾਹੇ ਤੋਂ ਬਰਾਮਦ ਹੋਈ। ਵਾਰਸਾਂ ਵਲੋਂ ਪਛਾਣ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ, ਜਿੱਥੇ ਕੈਨਾਲ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਆਰਡੀਨੈਂਸ ਬਿੱਲਾਂ ਖ਼ਿਲਾਫ਼ ਕਿਸਾਨਾਂ ਨਾਲ ਡਟ ਕੇ ਖੜੇਗਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ: ਪਰਮਿੰਦਰ ਢੀਂਡਸਾ
ਜਾਣਕਾਰੀ ਅਨੁਸਾਰ ਸੁਰਖਪੀਰ ਰੋਡ ਗਲੀ ਨੰਬਰ 25 ਦੀ ਰਹਿਣ ਵਾਲੀ ਮੋਨਿਕਾ ਉਰਫ਼ ਮਨੂ ਦਾ ਵਿਆਹ ਕਰੀਬ 4-5 ਸਾਲ ਪਹਿਲਾਂ ਬਠਿੰਡਾ ਦੇ ਦੀਪਕ ਕੁਮਾਰ ਦੇ ਨਾਲ ਹੋਇਆ ਸੀ। ਮੋਨਿਕਾ ਦੀ ਭਾਬੀ ਕੋਮਲ ਨੇ ਦੱਸਿਆ ਕਿ ਉਸ ਨੂੰ 10 ਸਤੰਬਰ ਨੂੰ ਦੁਪਹਿਰ ਦੇ ਸਮੇਂ ਮੋਨਿਕਾ ਨੇ ਫੋਨ ਕਰ ਕੇ ਦੱਸਿਆ ਕਿ ਉਸਦਾ ਪਤੀ ਦੀਪਕ ਉਸ ਨਾਲ ਕੁੱਟਮਾਰ ਕਰਦਾ ਹੈ। ਉਸ ਨੇ ਉਸ ਨੂੰ ਸਮਝਾਇਆ ਕਿ ਪਤੀ-ਪਤਨੀ 'ਚ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਦੀਪਕ ਨੂੰ ਸਮਝਾਉਣਗੇ। ਉਸ ਦਿਨ ਸ਼ਾਮ 10 ਵਜੇ ਦੇ ਕਰੀਬ ਉਨ੍ਹਾਂ ਨੂੰ ਦੀਪਕ ਦਾ ਫੋਨ ਆਇਆ ਕਿ ਮੋਨਿਕਾ ਅਚਾਨਕ ਘਰ ਤੋਂ ਕਿਧਰੇ ਚਲੀ ਗਈ ਅਤੇ ਫੋਨ ਵੀ ਨਹੀਂ ਚੁੱਕ ਰਹੀ। ਉਨ੍ਹਾਂ ਅਤੇ ਪਰਿਵਾਰ ਦੇ ਹੋਰ ਲੋਕਾਂ ਨੇ ਵੀ ਮੋਨਿਕਾ ਦੇ ਫੋਨ 'ਤੇ ਫੋਨ ਲਾਇਆ ਪਰ ਉਸਨੇ ਫੋਨ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਨਾਲ ਮੌਤ
ਇਸ ਸਬੰਧ 'ਚ ਪਰਿਵਾਰ ਨੇ ਕੈਨਾਲ ਪੁਲਸ ਨੂੰ ਮੋਨਿਕਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪਰਿਵਾਰ ਦੇ ਲੋਕਾਂ ਨੇ ਦੋਸ਼ ਲਾਇਆ ਕਿ ਮੋਨਿਕਾ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰਦਾ ਸੀ। ਇਸ ਕਾਰਨ ਪ੍ਰੇਸ਼ਾਨ ਹੋ ਕੇ ਉਹ ਘਰੋਂ ਚਲੀ ਗਈ। ਉਸ ਦੇ ਨਾਲ ਕੀ ਹੋਇਆ ਹੈ, ਇਸ ਦੀ ਜਾਂਚ ਪੁਲਸ ਨੂੰ ਕਰਨੀ ਚਾਹੀਦੀ। ਉਧਰ, ਇਸ ਸਬੰਧ 'ਚ ਕੈਨਾਲ ਥਾਣੇ ਦੇ ਇੰਚਾਰਜ ਚਮਕੌਰ ਸਿੰਘ ਦਾ ਕਹਿਣਾ ਸੀ ਕਿ ਪਰਿਵਾਰ ਦੇ ਲੋਕ ਬਿਆਨ ਦੇਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸੜਕ ਹਾਦਸੇ ਕਾਰਨ ਘਰ 'ਚ ਵਿਛਿਆ ਸੱਥਰ,3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ