ਵਿਆਹ ਦਾ ਝਾਂਸਾ ਦੇ ਕੇ ਲਡ਼ਕੀ ਨੂੰ ਲਿਜਾਣ ਵਾਲੇ ’ਤੇ ਕੇਸ ਦਰਜ
Monday, Dec 03, 2018 - 02:19 AM (IST)

ਫਿਰੋਜ਼ਪੁਰ, (ਕੁਮਾਰ)– ਛਾਉਣੀ ਦੀ ਪੁਲਸ ਨੇ ਸਕੂਲ ਪਡ਼੍ਹਨ ਗਈ ਲਡ਼ਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲਿਜਾਣ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ’ਚ ਲਡ਼ਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਸਕੂਲ ’ਚ ਪਡ਼੍ਹਨ ਗਈ ਸੀ, ਜੋ ਸਕੂਲ ਬੰਦ ਹੋਣ ਤੋਂ ਬਾਅਦ ਵਾਪਸ ਘਰ ਨਹੀਂ ਆਈ। ਮੁੱਦਈ ਅਨੁਸਾਰ ਉਸ ਦੀ ਧੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਜਾਂਚ-ਪਡ਼ਤਾਲ ਕੀਤੀ ਜਾ ਰਹੀ ਹੈ।