ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਗਰਭਪਾਤ ਦੇ ਮਾਮਲੇ ''ਚ ਪਤੀ-ਸਹੁਰਾ ਨਾਮਜ਼ਦ

06/13/2019 9:32:09 AM

ਮੋਗਾ (ਆਜ਼ਾਦ)—ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਦੀ ਮਰਜੀ ਤੋਂ ਬਿਨਾਂ ਉਸ ਦਾ ਗਰਭਪਾਤ ਕਰਾਉਣ ਦੇ ਦੋਸ਼ 'ਚ ਪੁਲਸ ਵਲੋਂ ਪਤੀ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਦੱਸਿਆ ਕਿ ਸ਼ਤੀ ਕੌਰ ਪੁੱਤਰੀ ਪੱਪੂ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਦੁੱਨੇਕੇ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਸ ਦਾ ਵਿਆਹ ਸਾਲ 2007 'ਚ ਬਲਕਾਰ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਪਿੰਡ ਕੰਮੇਵਾਲਾ ਜ਼ਿਲਾ ਫਰੀਦਕੋਟ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦੇ ਪਤੀ ਬਲਕਾਰ ਸਿੰਘ ਅਤੇ ਸਹੁਰੇ ਠਾਕਰ ਸਿੰਘ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਉਸ ਦੀ ਮਰਜੀ ਤੋਂ ਬਿਨਾਂ ਹੀ ਉਸਦਾ ਗਰਭਪਾਤ ਕਰਵਾ ਦਿੱਤਾ।

ਬਾਅਦ 'ਚ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਬਲਕਾਰ ਸਿੰਘ ਨੇ ਇਕ ਔਰਤ ਹੋਰ ਘਰ 'ਚ ਲਿਆ ਕੇ ਰੱਖੀ ਹੋਈ ਹੈ, ਜਿਸ ਦੇ ਬੱਚਾ ਹੋਣ ਵਾਲਾ ਹੈ। ਜ਼ਿਲਾ ਪੁਲਸ ਮੁਖੀ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਡੀ. ਐੱਸ. ਪੀ. ਸਥਾਨਕ ਮੋਗਾ ਪਾਸੋਂ ਕਰਵਾਉਣ ਉਪਰੰਤ ਉਕਤ ਬਲਕਾਰ ਸਿੰਘ ਅਤੇ ਠਾਕਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Shyna

Content Editor

Related News