ਮਾਨਸਾ ਪੁਲਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਦੇ 3 ਲੁਟੇਰੇ ਕਾਬੂ : ਐੱਸ.ਐੱਸ.ਪੀ ਭਾਰਗਵ

Thursday, Jul 30, 2020 - 06:58 PM (IST)

ਮਾਨਸਾ ਪੁਲਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਦੇ 3 ਲੁਟੇਰੇ ਕਾਬੂ : ਐੱਸ.ਐੱਸ.ਪੀ ਭਾਰਗਵ

ਮਾਨਸਾ(ਮਿੱਤਲ) - ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਅਸਲਾ-ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਲੁਟੇਰੇ ਪਿੰਡ ਮਲਕੋਂ ਤੋਂ ਪਿੰਡ ਆਲਮਪੁਰ ਮੰਦਰਾਂ ਨੂੰ ਜਾਂਦੀ ਡਰੇਨ ਦੀ ਪਟੜੀ ਬਾਹੱਦ ਪਿੰਡ ਮਲਕੋਂ ਦਰੱਖਤਾਂ ਦੇ ਝੁੰਡ ਹੇਠਾਂ ਖਤਾਨਾ ਵਿਚ ਬੈਠੇ ਕਿਸੇ ਵੱਡੀ ਲੁੱਟ-ਖੋਹ ਜਾਂ ਡਾਕਾ ਮਾਰਨ ਦੀ ਵਿਊਤ ਬਣਾ ਰਹੇ ਸਨ। ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕੇ ਤੋਂ 1 ਪਿਸਟਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ, 1 ਪਿਸਟਲ 32 ਬੋਰ ਦੇਸੀ ਸਮੇਤ 5 ਜਿੰਦਾਂ ਰੌਂਦ, 1 ਰਾਡ ਲੋਹਾ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਜਿਹਨਾਂ ਪਾਸੋਂ ਮੌਕਾ ਤੋਂ ਇੱਕ ਮੋਟਰਸਾਈਕਲ ਬਜਾਜ ਪਲਸਰ ਨੰ:ਸੀ.ਐਚ.04- 5298 ਨੂੰ ਵੀ ਕਬਜੇ ਵਿਚ ਲਿਆ ਗਿਆ ਹੈ। 

ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 28-07-2020 ਨੂੰ ਥਾਣਾ ਬੋਹਾ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਬੋਹਾ ਦੇ ਆਸ-ਪਾਸ ਤਲਾਸ਼ੀ ਲਈ। ਇਸ ਦੌਰਾਨ ਇਤਲਾਹ ਮਿਲੀ ਕਿ ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ , ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ, ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ, ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ ਅਤੇ ਨਿੱਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ ਜੋ ਪਿੰਡ ਮਲਕੋਂ ਤੋਂ ਪਿੰਡ ਆਲਮਪੁਰ ਮੰਦਰਾਂ ਨੂੰ ਜਾਂਦੀ ਡਰੇਨ ਦੀ ਪਟੜੀ ਬਾਹੱਦ ਪਿੰਡ ਮਲਕੋਂ ਦਰੱਖਤਾਂ ਤੇ ਝੁੰਡ ਹੇਠਾਂ ਖਤਾਨਾ ਵਚ ਬੈਠੇ ਕਿਸੇ ਵੱਡੀ ਲੁੱਟ-ਖੋਹ ਅਤੇ ਡਾਕਾ ਮਾਰਨ ਦੀ ਤਿਆਰੀ ਦੀ ਵਿਊਂਤ ਬਣਾ ਰਹੇ ਸਨ। ਇਹਨਾਂ ਵਿਰੁੱਧ ਮੁਕੱਦਮਾ ਨੰਬਰ 131 ਮਿਤੀ 28-07-2020 ਅ/ਧ 399,402 ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਬੋਹਾ ਅਧੀਨ ਦਰਜ਼ ਕੀਤਾ ਗਿਆ ਹੈ।

ਪੁਲਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਰੇਡ ਕਰਕੇ ਗਿਰੋਹ ਦੇ 3 ਮੈਂਬਰਾਨ ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ, ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ ਅਤੇ ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ ਨੂੰ ਮੌਕਾ ਤੇ ਕਾਬੂ ਕੀਤਾ ਗਿਆ ਅਤੇ 2 ਲੁਟੇਰੇ ਸੇਵਕ ਸਿੰਘ ਅਤੇ ਨਿੱਕੂ ਬਠਿੰਡਾ ਵਾਲਾ ਜੋ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਮੌਕਾ ਤੋਂ ਭੱਜ ਗਏ। ਗ੍ਰਿਫਤਾਰ ਕੀਤੇ ਲੁਟੇਰਿਆ ਪਾਸੋਂ 1 ਪਿਸਟਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ, 1 ਪਿਸਟਲ 32 ਬੋਰ ਦੇਸੀ ਸਮੇਤ 5 ਜਿੰਦਾਂ ਕਾਰਤੂਸ, 1 ਲੋਹਾ ਰਾਡ ਤੋਂ ਇਲਾਵਾ 1 ਮੋਟਰਸਾਈਕਲ ਬਜਾਜ ਪਲਸਰ ਨੰ:ਸੀ.ਐਚ. 04-5298 ਨੂੰ ਵੀ ਕਬਜੇ ਵਿਚ ਲੈ ਲਿਆ ਗਿਆ ਹੈ। 

ਇਹ ਸਾਰੇ ਦੋਸ਼ੀ ਅਪਰਾਧਿਕ ਬਿਰਤੀ ਦੇ ਹਨ, ਜਿਹਨਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਸੂਬਿਅਾਂ ਅੰਦਰ ਸੰਗੀਨ ਜੁਰਮਾਂ ਦੇ ਮੁਕੱਦਮੇ ਪਹਿਲਾਂ ਤੋਂ ਦਰਜ ਹਨ। ਜਿਹਨਾਂ ਵਿੱਚੋਂ ਕੁਝ ਮੁਕੱਦਮੇ ਹਾਲੇ ਅਦਾਲਤ ਵਿਚ ਚੱਲਦੇ ਹੋਣ ਕਰਕੇ ਇਹ ਦੋਸ਼ੀ ਜ਼ਮਾਨਤ 'ਤੇ ਬਾਹਰ ਆਏ ਹੋਏ ਹਨ। ਭੱਜੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿਚ ਸਨ।

ਮੁਕੱਦਮਾ ਨੰਬਰ 131 ਮਿਤੀ 28-07-2020 ਅ/ਧ 399,402 ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਬੋਹਾ: 

ਦੋਸ਼ੀ :  1).ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ       (ਗ੍ਰਿ: ਮਿਤੀ 28-07-2020)
          2).ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ    (ਗ੍ਰਿ: ਮਿਤੀ 28-07-2020)
          3).ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋ ਕਲਾਂ (ਗ੍ਰਿ: ਮਿਤੀ 28-07-2020)
          4).ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ (ਗ੍ਰਿਫਤਾਰ ਨਹੀ)
          5).ਨਿੱਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ                (ਗ੍ਰਿਫਤਾਰ ਨਹੀ)    

ਬਰਾਮਦਗੀ :    1 ਪਿਸਟਲ 32 ਬੋਰ ਦੇਸੀ ਸਮੇਤ 5 ਰੌਂਦ ਜਿੰਦਾਂ
        1 ਪਿਸਟਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ
        1 ਲੋਹਾ ਰਾਡ
       ਮੋਟਰਸਾਈਕਲ ਬਜਾਜ ਪਲਸਰ ਨੰ:ਸੀ.ਐਚ. 04-5298

ਦੋਸ਼ੀਆਂ ਦਾ ਪਿਛਲਾ ਰਿਕਾਰਡ

1.    ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ    
    1).ਮੁ:ਨੰ: 2/2020 ਅ/ਧ 457,380,411 ਹਿੰ:ਦੰ: ਥਾਣਾ ਬੋਹਾ    
    2).ਮੁ:ਨੰ:  6/2020 ਅ/ਧ 457,379 ਹਿੰ:ਦੰ: ਥਾਣਾ ਸਦਰ ਰਤੀਆ (ਹਰਿਆਣਾ)       
2.    ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ    
    1).ਮੁ:ਨੰ: 342/2018 ਅ/ਧ 395,427 ਹਿੰ:ਦੰ: 25 ਅਸਲਾ ਐਕਟ ਥਾਣਾ ਸਿਟੀ ਬਰਨਾਲਾ      2

    2).ਮੁ:ਨੰ: 273/2019 ਅ/ਧ 22,27/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਰਾਜਪੁਰਾ     
3    ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ      
     ਪਹਿਲਾਂ ਹੋਰ ਕੋਈ ਮੁਕੱਦਮਾ ਦਰਜ਼ ਨਹੀ ਹੈ।     
4    ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ    
    1).ਮੁ:ਨੰ: 40/2015 ਅ/ਧ 454,380 ਹਿੰਦੰ:ਥਾਣਾ ਜੋਗਾ 
    2).ਮੁ:ਨੰ: 53/2013 ਅ/ਧ 399,402,379,411 ਹਿੰਦੰ: 25 ਅਸਲਾ ਐਕਟ ਥਾਣਾ ਭੀਖੀ 
    3).ਮੁ:ਨੰ: 14/2017 ਅ/ਧ 25 ਅਸਲਾ ਐਕਟ ਥਾਣਾ ਜੋਗਾ 
    4).ਮੁ:ਨੰ: 342/2018 ਅ/ਧ 395,427 ਹਿੰ:ਦੰ:, 25 ਅਸਲਾ ਐਕਟ ਥਾਣਾ ਸਿਟੀ ਬਰਨਾਲਾ    
5.    ਨਿਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ    
    ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਵਿਰੁੱਧ ਪਹਿਲਾਂ ਦਰਜ ਹੋਏ ਮੁਕੱਦਮਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।


author

Harinder Kaur

Content Editor

Related News