ਸ਼ਰਾਬ ਦੀ ਭਾਲ ''ਚ ਨਿਕਲਿਆ ਸੀ ਵਿਅਕਤੀ, ਨਾ ਮਿਲਣ ''ਤੇ ਮਾਰੀ ਦਿੱਤੀ ਨਹਿਰ ''ਚ ਛਾਲ

Saturday, Mar 28, 2020 - 12:23 PM (IST)

ਸ਼ਰਾਬ ਦੀ ਭਾਲ ''ਚ ਨਿਕਲਿਆ ਸੀ ਵਿਅਕਤੀ, ਨਾ ਮਿਲਣ ''ਤੇ ਮਾਰੀ ਦਿੱਤੀ ਨਹਿਰ ''ਚ ਛਾਲ

ਫਿਰੋਜ਼ਪੁਰ (ਹਰਚਰਨ, ਬਿੱਟੂ)— ਸ਼ਰਾਬ ਲਾ ਮਿਲਣ ਕਰਕੇ 42 ਸਾਲਾ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਅਕਤੀ ਦੀ ਲਾਸ਼ ਫਿਰੋਜ਼ਪੁਰ ਫੀਡਰ ਨਹਿਰ 'ਚ ਝੋਕ ਹਰੀ ਹਰ ਨੇੜੇ ਨਿਕਦਲੀ ਦੇਖੀ ਗਈ। ਇਸ ਤੋਂ ਬਾਅਦ ਪਿੰਡ ਦੇ ਨੋਜਵਾਨ ਵੱਲੋਂ ਇਸ ਲਾਸ਼ ਨੂੰ ਬਾਹਰ ਕੱÎਢਿਆ ਗਿਆ। ਮੌਕੇ ਦੇ ਪਹੁੰਚੇ ਵਾਰਡ ਨੰ: ਦੇ ਐੱਮ. ਸੀ. ਰਾਏ ਨੇ ਦੱਸਿਆ ਕਿ ਟਿੰਕੂ ਪੁੱਤਰ ਲਾਲ ਚੰਦ ਵਾਸੀ ਲਾਲ ਕੁੜਤੀ ਫਿਰੋਜ਼ਪੁਰ ਛਾਉਣੀ ਜੋ ਦਿਹਾੜੀ ਮਜ਼ਦੂਰੀ ਕਰਦਾ ਹੈ, ਸ਼ਰਾਬ ਦਾ ਆਦੀ ਸੀ। ਬੀਤੀ ਸ਼ਾਮ 4 ਵਜੇ ਸ਼ਰਾਬ ਦੀ ਤਲਾਸ਼ 'ਚ ਨਿਕਲਿਆ ਤਾਂ ਇਸ ਨੂੰ ਸ਼ਾਰਬ ਨਾ ਮਿਲਣ ਕਰਕੇ ਤੋਟ 'ਚ ਆ ਗਿਆ। ਇਸ ਤੋਂ ਬਾਅਦ ਇਸ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਥਾਣਾ ਕੁਲਗੜੀ ਨੂੰ ਦਿਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਚਾਰ ਲੜਕੀਆਂ ਅਤੇ ਇਕ ਲੜਕੇ ਦਾ ਪਿਤਾ ਸੀ।


author

shivani attri

Content Editor

Related News