ਅਣਪਛਾਤੇ ਵਾਹਨ ਦੀ ਟੱਕਰ ਕਾਰਨ ਭੱਠਾ ਮਜ਼ਦੂਰ ਦੀ ਹੋਈ ਦਰਦਨਾਕ ਮੌਤ
Monday, Mar 17, 2025 - 07:11 PM (IST)

ਮਾਛੀਵਾੜਾ ਸਾਹਿਬ (ਟੱਕਰ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਚੰਡੀਗੜ੍ਹ ਰੋਡ ’ਤੇ ਸਥਿਤ ਪਿੰਡ ਚੱਕ ਸਰਵਣਨਾਥ ਨੇੜੇ ਵਾਪਰੇ ਸੜਕ ਹਾਦਸੇ ਵਿਚ ਭੱਠਾ ਮਜ਼ਦੂਰ ਸੰਦੀਪ ਵਾਸੀ ਪਿੰਡ ਬਾਣ ਨਗਰ, ਜ਼ਿਲ੍ਹਾ ਮੁਜੱਫ਼ਰਨਗਰ, ਯੂ.ਪੀ. ਹਾਲ ਵਾਸੀ ਭੱਠਾ ਲਾਟੋ ਜੋਗਾ ਦੀ ਮੌਤ ਹੋ ਗਈ।
ਮ੍ਰਿਤਕ ਦੇ ਰਿਸ਼ਤੇਦਾਰ ਸੋਨੂੰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਸੰਦੀਪ ਉਸ ਨਾਲ ਭੱਠੇ ’ਤੇ ਮਜ਼ਦੂਰੀ ਕਰਦਾ ਸੀ ਅਤੇ 15 ਮਾਰਚ ਦੀ ਰਾਤ ਨੂੰ ਉਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਆਪਣੇ ਪਿੰਡ ਯੂ.ਪੀ. ਜਾ ਰਿਹਾ ਹੈ।
ਉਸ ਨੂੰ ਸਵੇਰੇ ਪਤਾ ਲੱਗਾ ਕਿ ਉਸ ਦੇ ਰਿਸ਼ਤੇ ਵਿਚ ਲੱਗਦੇ ਭਰਾ ਸੰਦੀਪ ਨੂੰ ਕੋਈ ਨਾ ਮਲੂਮ ਵਾਹਨ ਫੇਟ ਮਾਰ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਮਿਲਣ ਲੱਗੇ ਨਤੀਜੇ ! 8 ਦੁਕਾਨਾਂ 'ਤੇ ਵੱਜੀ ਰੇਡ, ਪਰ ਲੱਭਿਆ ਕੁਝ ਵੀ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e