ਹਾਈਵੇ ''ਤੇ ਖੜ੍ਹੇ ਵਾਹਨ ਨਾਲ ਟਕਰਾਇਆ ਆਟੋ, ਚਾਲਕ ਦੀ ਮੌਤ

6/1/2020 11:40:34 PM

ਲੁਧਿਆਣਾ, (ਰਾਜ)— ਜੀਵਨ ਨਗਰ ਇਲਾਕੇ 'ਚ ਹਾਈਵੇ 'ਤੇ ਖੜ੍ਹੇ ਵਾਹਨ ਨਾਲ ਆਟੋ ਦੀ ਟੱਕਰ ਹੋ ਗਈ, ਜਿਸ ਕਾਰਨ ਆਟੋ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਦਿੱਤਿਆ ਚੌਧਰੀ (45) ਵਾਸੀ ਨੀਚੀ ਮੰਗਲੀ ਵਜੋਂ ਹੋਈ ਹੈ।
ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਆਦਿੱਤਿਆ ਆਪਣੇ ਆਟੋ ਰਾਹੀਂ ਹਾਈਵੇ 'ਤੇ ਜਾ ਰਿਹਾ ਸੀ। ਅਚਾਨਕ ਅੱਗੇ ਰੋਡ 'ਤੇ ਇਕ ਵਾਹਨ ਖੜ੍ਹਾ ਹੋਇਆ ਸੀ। ਆਟੋ ਵਾਹਨ ਦੇ ਪਿੱਛੇ ਜਾ ਕੇ ਟਕਰਾ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਲੋਕਾਂ ਨੇ ਨੇੜੇ ਦੇ ਹਸਪਤਾਲ 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

Content Editor KamalJeet Singh