ਟਰੇਨ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

12/09/2019 7:43:44 PM

ਬਠਿੰਡਾ, (ਸੁਖਵਿੰਦਰ)— ਸਿਰਸਾ ਰੇਲਵੇ ਲਾਈਨ 'ਤੇ ਇਕ ਵਿਅਕਤੀ ਵਲੋਂ ਟਰੇਨ ਹੇਠਾਂ ਆ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਮ੍ਰਿਤਕ ਦੇ ਕਈ ਟੁਕੜੇ ਹੋ ਗਏ ਜਿਸ ਦੌਰਾਨ ਉਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਤੇ ਥਾਣਾ ਜੀ. ਆਰ. ਪੀ. ਦੇ ਸੌਦਾਗਰ ਸਿੰਘ ਮੌਕੇ 'ਤੇ ਪਹੁੰਚੇ। ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਲਾਈਨਾਂ 'ਤੇ ਖਿੱਲਰੀ ਹੋਈ ਸੀ। ਸੰਸਥਾ ਦੇ ਵਰਕਰਾਂ ਵਲੋਂ ਪੁਲਸ ਦੀ ਮੁਢਲੀ ਪੜਤਾਲ ਤੋਂ ਬਾਅਦ ਲਾਸ਼ ਨੂੰ ਇਕੱਠਾ ਕੀਤਾ ਗਿਆ। ਮ੍ਰਿਤਕ ਦੀ ਜੇਬ 'ਚੋਂ 19,000 ਰੁਪਏ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮ੍ਰਿਤਕ ਦੀ ਜੇਬ 'ਚ ਪਿਆ ਆਧਾਰ ਕਾਰਡ ਫਟਣ ਕਾਰਣ ਉਸ ਦੀ ਸ਼ਨਾਖਤ ਨਹੀ ਹੋ ਸਕੀ। ਸੰਸਥਾ ਵਰਕਰਾਂ ਵੱਲੋਂ ਪੁਲਸ ਦੀ ਕਾਰਵਾਈ ਤੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।


KamalJeet Singh

Content Editor

Related News