ਪਤਨੀ ਤੋਂ ਪਰੇਸ਼ਾਨ ਵਿਅਕਤੀ ਨੇ ਨਿਗਲੀਆ ਜ਼ਹਿਰ, ਮੌਤ

6/18/2019 8:59:42 PM

ਨਾਭਾ (ਜੈਨ)— ਪਿੰਡ ਅੱਚਲ ਦੇ ਵਸਨੀਕ 40 ਸਾਲਾ ਵਿਅਕਤੀ ਸੁਖਚੈਨ ਸਿੰਘ ਨੇ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ 4 ਬੱਚੇ ਹਨ ਜੋ ਕਿ ਬਹੁਤ ਛੋਟੇ ਹਨ। ਉਸ ਦਾ ਆਪਣੀ ਪਤਨੀ ਦਾ ਲੜਾਈ ਝਗੜਾ ਚਲਦਾ ਰਹਿੰਦਾ ਸੀ, ਜਿਸ ਕਾਰਨ ਉਸਦੀ ਪਤਨੀ ਉਸ ਤੋਂ ਅਲਗ ਰਹਿੰਦੀ ਸੀ। ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਥਾਣਾ ਸਦਰ ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਲਾਸ਼ ਦਾ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ ਗਿਆ।pਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

This news is Edited By KamalJeet Singh