ਕੁੱਟ-ਮਾਰ ਤੋਂ ਜ਼ਲੀਲ ਹੋਏ ਵਿਅਕਤੀ ਨੇ ਕੀਤੀ ਖੁਦਕੁਸ਼ੀ

06/13/2019 7:20:00 PM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਇਥੇ ਇਕ ਵਿਅਕਤੀ ਵਲੋਂ ਟੋਭੇ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਅਨੂਪ ਸਿੰਘ ਨੇ ਦੱਸਿਆ ਕਿ ਮੁਦੱਈ ਰਾਮ ਕੁਮਾਰ ਵਾਸੀ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 11 ਜੂਨ ਨੂੰ ਦੋਸ਼ੀ ਪ੍ਰਿਤਪਾਲ ਸਿੰਘ ਵਾਸੀ ਸੰਘੇੜਾ ਰੋਡ ਬਰਨਾਲਾ ਨੇ ਉਸ ਦੇ ਲੜਕੇ ਸੂਰਜ ਕੁਮਾਰ ਦੀ ਕੁੱਟ-ਮਾਰ ਕੀਤੀ ਸੀ ਕਿਉਂਕਿ ਦੋਸ਼ੀ ਦੀ ਕਹਿਣਾ ਸੀ ਕਿ ਸੂਰਜ ਉਸ ਦੀ ਨਸ਼ੇ ਕਰਨ ਸਬੰਧੀ ਪੁਲਸ ਕੋਲ ਮੁਖਬਰੀ ਕਰਦਾ ਹੈ। ਦੋਸ਼ੀ ਵਲੋਂ ਕੁੱਟ-ਮਾਰ ਤੋਂ ਬਾਅਦ ਜ਼ਲੀਲ ਹੋ ਕੇ ਮੁਦੱਈ ਦੇ ਲੜਕੇ ਸੂਰਜ ਨੇ ਘਰ ਦੇ ਸਾਹਮਣੇ ਟੋਭੇ 'ਚ ਛਾਲ ਮਾਰ ਦਿੱਤੀ, ਜਿਸ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਦੌਰਾਨ ਪੁਲਸ ਨੇ ਉਕਤ ਦੋਸ਼ੀ ਵਿਰੁੱਧ ਥਾਣਾ ਸਿਟੀ-1 ਬਰਨਾਲਾ 'ਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News