ਬਿਨਾਂ ਗੱਲੋਂ ਹਾਰਨ ਵਜਾਉਣ ਤੋਂ ਰੋਕਿਆ ਤਾਂ ਗੁੱਸੇ ''ਚ ਆਇਆ ਨੌਜਵਾਨ, ਚਾਕੂ ਕੱਢ ਕੇ ਕਰ ਦਿੱਤਾ ਹਮਲਾ

02/10/2024 2:54:39 AM

ਚੰਡੀਗੜ੍ਹ (ਪ੍ਰੀਕਸ਼ਿਤ) : ਮਨੀਮਾਜਰਾ ਮਾਰਕੀਟ ਵਿਚ ਹਾਰਨ ਵਜਾਉਣ ਤੋਂ ਰੋਕਣ ’ਤੇ ਹੋਏ ਝਗੜੇ ਵਿਚ ਮੁਲਜ਼ਮ ਮੋਟਰਸਾਈਕਲ ਚਾਲਕ ਦਿਨ-ਦਿਹਾੜੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਹਾਲਾਂਕਿ ਮਨੀਮਾਜਰਾ ਥਾਣਾ ਪੁਲਸ ਨੇ ਵਾਰਦਾਤ ਦੇ ਕੁਝ ਘੰਟਿਆਂ ਦੇ ਅੰਦਰ ਹੀ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਨੀਮਾਜਰਾ ਦੀ ਨਿਊ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਗੋਬਿੰਦ ਉਰਫ ਗੌਰਵ (22) ਵਜੋਂ ਹੋਈ ਹੈ। 

ਪੁਲਸ ਨੇ ਮੁਲਜ਼ਮ ਕੋਲੋਂ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਸਤੇਮਾਲ ਕੀਤਾ ਚਾਕੂ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਸ ਨੂੰ ਨਿਆਇਕ ਹਿਰਾਸਤ ਲੈ ਕੇ ਜੇਲ੍ਹ ਭੇਜ ਦਿੱਤਾ ਹੈ। ਪੰਚਕੂਲਾ ਦੇ ਚੰਡੀਮੰਦਰ ਦੇ ਰਹਿਣ ਵਾਲੇ 34 ਸਾਲਾ ਬ੍ਰਿਜੇਸ਼ ਕੁਮਾਰ ਨੇ ਮਨੀਮਾਜਰਾ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੰਚਕੂਲਾ ਵਿਚ ਹੀ ਟੈਕਸੀ ਚਾਲਕ ਵਜੋਂ ਕੰਮ ਕਰਦਾ ਹੈ। ਵੀਰਵਾਰ ਸ਼ਾਮ ਨੂੰ ਹੋਈ ਵਾਰਦਾਤ ਦੌਰਾਨ ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਮਨੀਮਾਜਰਾ ਮਾਰਕੀਟ ਵਿਚ ਖਰੀਦਦਾਰੀ ਕਰਨ ਲਈ ਆਇਆ ਸੀ। 

ਇਹ ਵੀ ਪੜ੍ਹੋ- ਜੇਕਰ ਤੁਹਾਡੇ ਕੋਲ ਵੀ ਹੈ ਇਕ ਤੋਂ ਵੱਧ ਗੈਸ ਕੁਨੈਕਸ਼ਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਸ਼ੁਰੂ ਹੋ ਰਹੀ ਹੈ 'Gas KYC'

ਇਸ ਦੌਰਾਨ ਮੁਲਜ਼ਮ ਉਨ੍ਹਾਂ ਪਿੱਛੇ ਬਿਨ੍ਹਾਂ ਕਾਰਨ ਹਾਰਨ ਵਜਾ ਰਿਹਾ ਸੀ। ਇਸ ’ਤੇ ਉਨ੍ਹਾਂ ਮੁਲਜ਼ਮ ਨੂੰ ਬਿਨ੍ਹਾਂ ਕਾਰਨ ਹਾਰਨ ਵਜਾਉਣ ’ਤੇ ਇਤਰਾਜ਼ ਜਤਾਉਂਦੇ ਹੋਏ ਹਾਰਨ ਬੰਦ ਕਰਨ ਲਈ ਕਿਹਾ ਤਾਂ ਉਸ ਨੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਦੋਵਾਂ ਵਿਚਕਾਰ ਬਹਿਸ ਹੋ ਗਈ। ਇਸ ਵਿਚ ਮੁਲਜ਼ਮ ਨੇ ਕਥਿਤ ਤੌਰ ’ਤੇ ਆਪਣੀ ਜੇਬ ਵਿਚੋਂ ਚਾਕੂ ਕੱਢਿਆ ਅਤੇ ਬ੍ਰਿਜੇਸ਼ ਦੇ ਸਿਰ ਉਪਰ ਵਾਰ ਕਰ ਦਿੱਤਾ। 

ਪੀੜਤ ਬ੍ਰਿਜੇਸ਼ ਦੇ ਜ਼ਖਮੀ ਹੋਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਨੇ ਫ਼ਰਾਰ ਹੋਣ ਦੌਰਾਨ ਉਹ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਮੋਟਰਸਾਈਕਲ ’ਤੇ ਜਾਂਦਾ ਹੋਇਆ ਕੈਦ ਹੋ ਗਿਆ। ਇਸ ਤੋਂ ਬਾਅਦ ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਉਸ ਨੂੰ ਜ਼ਖਮੀ ਹਾਲਤ ਵਿਚ ਸੈਕਟਰ-32 ਜੀ.ਐੱਮ.ਸੀ.ਐੱਚ. ਵਿਚ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਠੀਕ ਦੱਸੀ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਆਪਣੇ ਹੀ ਕੀਤੇ ਸਰਵੇ 'ਚ ਹਾਰ ਰਹੀ ਪਾਰਟੀ

ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪੁਲਸ ਨੇ ਸ਼ਿਕਾਇਤਕਰਤਾ ਵਲੋਂ ਦਿੱਤੇ ਗਏ ਮੋਟਰਸਾਈਕਲ ਨੰਬਰ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਸ਼ਨਾਖਤ ਕਰ ਕੇ ਮੁਲਜ਼ਮ ਗੋਬਿੰਦ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਮੋਹਾਲੀ ਵਿਖੇ ਪੁਲਸ ਮੁਕਾਬਲੇ 'ਚ ਫੜੇ ਗਏ ਰਾਜਨ ਭੱਟੀ ਤੋਂ ਖਰੀਦ ਕੇ ਹੈਰੋਇਨ ਵੇਚਣ ਵਾਲੇ ਸਮੱਗਲਰ ਪੁਲਸ ਨੇ ਕੀਤੇ ਕਾਬੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News