ਅਣਪਛਾਤਿਆਂ ਵਲੋਂ ਨੌਜਵਾਨ ’ਤੇ ਦਾਤਰਾਂ ਨਾਲ ਹਮਲਾ, ਆਈ ਫੋਨ ਅਤੇ ਨਕਦੀ ਖੋਹੀ
Monday, Jan 20, 2025 - 04:39 PM (IST)
ਬਟਾਲਾ (ਸਾਹਿਲ) : ਅੱਜ ਗੁਰਦਾਸਪੁਰ ਰੋਡ ’ਤੇ ਕੁਝ ਅਣਪਛਾਤੇ ਕਾਰ ਸਵਾਰਾਂ ਵਲੋਂ ਨੌਜਵਾਨ ’ਤੇ ਦਾਤਰਾਂ ਨਾਲ ਹਮਲਾ ਕਰਦਿਆਂ ਉਸਦਾ ਆਈ ਫੋਨ ਅਤੇ ਨਕਦੀ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਵਿਚ ਜੇਰੇ ਇਲਾਜ ਹਰਪ੍ਰੀਤ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਮੁਰਗੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਹ ਗੁਰਦਾਸਪੁਰ ਰੋਡ ਸਥਿਤ ਹੇਅਰ ਡਰੈੱਸਰ ਦੀ ਦੁਕਾਨ ’ਤੇ ਕਟਿੰਗ ਕਰਵਾਉਣ ਗਿਆ ਸੀ।
ਇਸ ਦੌਰਾਨ ਜਦੋਂ ਕਟਿੰਗ ਕਰਵਾ ਕੇ ਦੁਕਾਨ ਤੋਂ ਬਾਹਰ ਆਇਆ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾਣ ਲੱਗਾ ਤਾਂ ਇਸੇ ਦੌਰਾਨ ਇਕ ਕਾਰ ’ਤੇ ਸਵਾਰ ਹੋ ਕੇ ਕਰੀਬ 3-4 ਅਣਪਛਾਤਿਆਂ ਨੇ ਮੇਰੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਮੈਨੂੰ ਸੁੱਟ ਦਿੱਤਾ ਅਤੇ ਉਪਰੰਤ ਕਾਰ ਵਿਚੋਂ ਬਾਹਰ ਨਿਕਲ ਕੇ ਮੇਰੇ ’ਤੇ ਦਾਤਰਾਂ ਨਾਲ ਹਮਲਾ ਕਰਦਿਆਂ ਮੈਨੂੰ ਜ਼ਖਮੀ ਕਰ ਦਿੱਤਾ। ਮੁਲਜ਼ਮਾਂ ਨੇ ਮੇਰੇ ਕੋਲੋਂ ਆਈ ਫੋਨ-15 ਅਤੇ 5500 ਰੁਪਏ ਖੋਹ ਲਏ ਅਤੇ ਮੇਰਾ ਮੋਟਰਸਾਈਕਲ ਬੁਰੀ ਤਰ੍ਹਾਂ ਭੰਨ ਦਿੱਤਾ ਤੇ ਉਥੋਂ ਫਰਾਰ ਹੋ ਗਏ।