ਜੇ ਤੁਹਾਡੇ ਕੋਲ ਵੀ ਹੈ ਕ੍ਰੈਡਿਟ ਕਾਰਡ ਤਾਂ ਸਾਵਧਾਨ, ਹੈਰਾਨ ਕਰ ਦੇਵੇਗੀ ਇਹ ਖ਼ਬਰ
Tuesday, Jan 07, 2025 - 01:52 PM (IST)
ਨਾਭਾ (ਖੁਰਾਣਾ) : ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋਏ ਤਾਂ ਥੋੜਾ ਸਾਵਧਾਨ ਹੋ ਜਾਓਗੇ ਅਤੇ ਤੁਹਾਡੇ ਕੋਲ ਕੋਈ ਓ. ਟੀ. ਪੀ. ਆਉਂਦਾ ਹੈ ਕਿ ਤੁਸੀਂ ਸ਼ਾਪਿੰਗ ਕਰਨੀ ਹੈ, ਹਾਂ ਜਾਂ ਨਾਂਹ ਵਿਚ ਜਵਾਬ ਦਿੰਦੇ ਹੋ ਤਾਂ ਤੁਸੀਂ ਵੀ ਠੱਗੀ ਦੇ ਸ਼ਿਕਾਰ ਹੋ ਸਕਦੇ ਹੋ। ਇਸੇ ਤਰ੍ਹਾਂ ਠੱਗੀ ਦੇ ਸ਼ਿਕਾਰ ਹੋਏ ਰਾਜੇਸ਼ ਕੁਮਾਰ ਪੁੱਤਰ ਲੇਟ ਗੁਗਨ ਰਾਮ ਵਾਸੀ ਗੋਬਿੰਦ ਨਗਰ ਨੇ ਦੱਸਿਆ ਕਿ ਮੇਰੇ ਕੋਲ ਐੱਚ. ਡੀ. ਐੱਫ. ਸੀ. ਬੈਂਕ ਦਾ ਕ੍ਰੈਡਿਟ ਕਾਰਡ ਹੈ, ਜਿਸ ਦੀ ਲਿਮਿਟ 60 ਹਜ਼ਾਰ ਰੁਪਏ ਹੈ। ਮੈਨੂੰ ਮਿਤੀ 31 ਦਸੰਬਰ 2024 ਨੂੰ ਇਕ ਓ. ਟੀ. ਪੀ. ਆਇਆ, ਜਿਸ ’ਚ ਲਿਖਿਆ ਹੋਇਆ ਸੀ ਕਿ ਜੇਕਰ ਤੁਸੀਂ ਸ਼ਾਪਿੰਗ ਕਰਨੀ ਹੈ ਤਾਂ ਹਾਂ ਕਰ ਦਿਓ। ਜੇਕਰ ਨਹੀਂ ਕਰਨੀ ਤਾਂ ਨਾਂਹ ਕਰ ਦਿਓ। ਰਾਜੇਸ਼ ਕੁਮਾਰ ਨੇ ਹਾਂ ਦੱਬ ਦਿੱਤਾ ਤਾਂ ਉਸ ਦੇ ਕ੍ਰੈਡਿਟ ਕਾਰਡ ਦੀ ਲਿਮਿਟ ’ਚੋਂ 48103.66 ਰੁਪਏ ਨਿਕਲ ਗਏ।
ਇਹ ਵੀ ਪੜ੍ਹੋ : ਭਲਕੇ ਖੁੱਲ੍ਹਣਗੇ ਸਕੂਲ ਜਾਂ ਨਹੀਂ? ਪੰਜਾਬ ਦੇ ਸਕੂਲਾਂ 'ਚ ਛੁੱਟੀਆਂ 'ਚ ਵਾਧੇ ਨੂੰ ਲੈ ਕੇ ਵੱਡੀ ਅਪਡੇਟ
ਰਾਜੇਸ਼ ਕੁਮਾਰ ਨੇ ਬੈਂਕ ’ਚ ਜਾ ਕੇ ਆਪਣੀ ਗੱਲ ਰੱਖੀ ਤਾਂ ਬੈਂਕ ਮੁਲਾਜ਼ਮ ਨੇ ਕਿਹਾ ਕਿ ਤੁਸੀਂ 1930 ਨੰਬਰ ’ਤੇ ਸਾਈਬਰ ਕੈਫੇ ’ਤੇ ਸ਼ਿਕਾਇਤ ਲਿਖਾ ਦਿਓ। ਰਾਜੇਸ਼ ਨੇ ਅੱਗੇ ਦੱਸਿਆ ਕਿ ਮੈਂ ਸ਼ਿਕਾਇਤ ਦਰਜ ਕਰਾ ਦਿੱਤੀ। ਇਸ ਦੇ ਬਾਵਜੂਦ ਅੱਜ 6 ਜਨਵਰੀ 2025 ਨੂੰ ਫਿਰ ਇਕ ਓ. ਟੀ. ਪੀ. ਉਸੇ ਤਰ੍ਹਾਂ ਦਾ ਆਉਂਦਾ ਹੈ, ਜਿਸ ’ਚ 25,295 ਰੁਪਏ ਦੀ ਸ਼ਾਪਿੰਗ ਕਰਨ ਲਈ ਪੁੱਛਿਆ ਜਾਂਦਾ ਹੈ। ਠੱਗੀ ਦਾ ਸ਼ਿਕਾਰ ਹੋਏ ਰਾਜੇਸ਼ ਕੁਮਾਰ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਤਾਂ ਬੈਂਕਾਂ ’ਚ ਰੁਪਏ ਪਏ ਵੀ ਸੇਫ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਰਡ ਦੀ ਲਿਮਿਟ 60 ਹਜ਼ਾਰ ਤੋਂ ਵੱਧ ਹੁੰਦੀ ਤਾਂ ਅੱਜ ਹੋਰ ਪੈਸੇ ਵੀ ਠੱਗ ਕੱਢਾ ਕੇ ਲੈ ਜਾਂਦੇ।
ਇਹ ਵੀ ਪੜ੍ਹੋ : ਪੰਜਾਬ 'ਚ 13 ਜਨਵਰੀ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e