ਮਾਲੇਰਕੋਟਲਾ 'ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਮੌਤ (ਵੀਡੀਓ)

07/01/2019 5:20:58 PM

ਮਾਲੇਰਕੋਟਲਾ (ਰਾਜੇਸ਼ ਕੋਹਲੀ) : ਮਾਲੇਰਕੋਟਲਾ ਦੇ ਪਿੰਡ ਸੰਦੇੜ ਵਿਚ ਇਕ ਅੰਮ੍ਰਿਤਧਾਰੀ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਉਂਝ ਇਹ ਵੀਡੀਓ ਕਈ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ। ਕੁੱਟਮਾਰ ਤੋਂ ਬਾਅਦ ਬਜ਼ੁਰਗ ਕੋਮਾ ਵਿਚ ਚਲਾ ਗਿਆ ਸੀ ਤੇ ਲੁਧਿਆਣਾ ਵਿਚ ਉਸ ਦਾ ਇਲਾਜ਼ ਚੱਲ ਰਿਹਾ ਸੀ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਦਰਜ ਕੀਤੇ ਗਏ 308 ਦੇ ਮੁਕੱਦਮੇ ਨੂੰ 302 ਵਿਚ ਬਦਲਿਆ ਜਾਵੇ।

PunjabKesari

ਦਰਅਸਲ ਮ੍ਰਿਤਕ ਲਾਭ ਸਿੰਘ ਜਲ ਸਪਲਾਈ ਵਿਭਾਗ ਦਾ ਕਰਮਚਾਰੀ ਹੈ ਅਤੇ ਉਹ ਮਨੋਹਰ ਲਾਲ ਨਾਂ ਦੇ ਵਿਅਕਤੀ ਦੇ ਘਰ ਪਾਣੀ ਦਾ ਬਿੱਲ ਲੈਣ ਗਿਆ ਸੀ, ਜਿੱਥੇ ਘਰ ਵਿਚ ਮੌਜੂਦ 2 ਨੌਜਵਾਨਾਂ ਵੱਲੋਂ ਉਸ ਨੂੰ ਕਮਰੇ ਵਿਚ ਡੱਕ ਕੇ ਕੁੱਟਿਆ ਗਿਆ। ਉਮਰ ਤੇ ਪੱਗ ਦਾ ਲਿਹਾਜ਼ ਕੀਤੇ ਬਿਨਾਂ ਦੋ ਨੌਜਵਾਨਾਂ ਨੇ ਇਸ ਬਜ਼ੁਰਗ 'ਤੇ ਆਪਣੀ ਤਾਕਤ ਦਿਖਾਈ।

ਲਾਭ ਸਿੰਘ ਦੀ ਮੌਤ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਜ਼ੁਰਮ ਦੀਆਂ ਧਾਰਾਵਾਂ ਵਿਚ ਵਾਧਾ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਜ੍ਹਾ ਚਾਹੇ ਜੋ ਵੀ ਹੋਵੇ ਪਰ ਇਕ ਬਜ਼ੁਰਗ 'ਤੇ ਇਸ ਤਰ੍ਹਾਂ ਹੱਥ ਚੁੱਕਣਾ ਸਹੀ ਨਹੀਂ ਹੈ।


cherry

Content Editor

Related News