ਮਾਲੇਰਕੋਟਲਾ ''ਚ ਮੁੜ੍ਹ ਆਇਆ ਕੋਰੋਨਾ, ਆਸ਼ਾ ਵਰਕਰ ਦੀ ਰਿਪੋਰਟ ਆਈ ਪਾਜ਼ੇਟਿਵ

05/25/2020 8:40:17 PM

ਮਾਲੇਰਕੋਟਲਾ,(ਜ਼ਹੂਰ/ਸ਼ਹਾਬੂਦੀਨ) : ਅੱਜ ਜਦੋਂ ਸ਼ਹਿਰ ਮਾਲੇਰਕੋਟਲਾ ਈਦ ਉਲ ਫ਼ਿਤਰ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਖੁਸ਼ੀ-ਖੁਸ਼ੀ ਮਨਾ ਰਿਹਾ ਸੀ, ਇਸੇ ਵਿਚਾਲੇ ਦਿਨ ਢੱਲਦੇ ਸ਼ਾਮ ਵੇਲੇ ਸ਼ਹਿਰ ਵਾਸੀਆਂ ਲਈ ਇਕ ਬੁਰੀ ਖ਼ਬਰ ਆਈ। ਸ਼ਹਿਰ ਦੇ ਸਿਵਲ ਹਸਪਤਾਲ 'ਚ ਸੇਵਾਵਾਂ ਨਿਭਾਉਣ ਵਾਲੀ ਆਸ਼ਾ ਵਰਕਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਅਤੇ ਲੋਕਾਂ ਦੇ ਚਿਹਰਿਆ 'ਤੇ ਈਦ ਉਲ ਫ਼ਿਤਰ ਦੀ ਖੁਸ਼ੀ ਦੀ ਕਮੀ ਦੀ ਜਗ੍ਹਾ ਚਿੰਤਾ ਆ ਗਈ। ਇਸ ਸਬੰਧੀ ਸਪੈਸ਼ਲ ਕੰਟਰੋਲ ਰੂਮ 'ਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਕੌਰ ਜੋ ਕਿ ਆਸ਼ਾ ਵਰਕਰ ਵਜੋਂ ਸੇਵਾਵਾਂ ਨਿਭਾ ਰਹੀ ਸੀ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨੂੰ ਕੁਆਰੰਟੀਨ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਓ.ਪੀ.ਡੀ. ਦੇ ਬਾਹਰ ਪਰਚੀਆਂ ਕੱਟਣ ਵੇਲੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਹਨ ਅਤੇ ਸੇਵਾਵਾਂ ਨਿਭਾਉਣ ਵਾਲੀਆਂ ਆਸ਼ਾ ਵਰਕਰ ਵੀ ਉੱਥੇ ਹੀ ਮੌਜੂਦ ਹੁੰਦੀਆਂ ਹਨ। ਇਸ ਕਾਰਨ ਵੀ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਹੈ।


Deepak Kumar

Content Editor

Related News