ਲੁਧਿਆਣਾ ਪੁਲਸ ਦੀ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ
Saturday, Dec 20, 2025 - 05:59 PM (IST)
ਲੁਧਿਆਣਾ (ਅਨਿਲ): ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਏ.ਸੀ.ਪੀ. ਉੱਤਰੀ ਕਿੱਕਰ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਸਲੇਮ ਟਾਬਰੀ ਦੇ ਪੀਰੂ ਬੰਦਾ ਮੁਹੱਲਾ ਵਿਚ ਨਸ਼ਾ ਤਸਕਰਾਂ ਵਿਰੁੱਧ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਥਾਣਾ ਸਲੇਮ ਟਾਬਰੀ, ਜੋਧੇਵਾਲ ਅਤੇ ਦਰੇਸੀ ਦੀ ਪੁਲਸ ਸਰਚ ਮੁਹਿੰਮ ਤਹਿਤ ਮੌਜੂਦ ਸੀ। ਏ.ਸੀ.ਪੀ. ਕਿੱਕਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਇਸ ਇਲਾਕੇ ਵਿਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
