MLA ਦਲਜੀਤ ਸਿੰਘ ਗਰੇਵਾਲ ਦੇ ਪਿਤਾ ਦਾ ਦੇਹਾਂਤ
Saturday, Nov 22, 2025 - 03:09 PM (IST)
ਲੁਧਿਆਣਾ : ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਪਿਤਾ ਦਾ ਅੱਜ ਸਵੇਰੇ 9 ਵਜੇ ਦੇਹਾਂਤ ਹੋ ਗਿਆ। ਗਰੇਵਾਲ ਦੇ 85 ਸਾਲਾ ਪਿਤਾ ਸਰਦਾਰ ਬਲਵੀਰ ਸਿੰਘ ਗਰੇਵਾਲ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ 23 ਨਵੰਬਰ ਨੂੰ ਗੌਘਾਟ ਸ਼ਮਸ਼ਾਨਘਾਟ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ।
