ਲੋਕ ਅਦਾਲਤ ''ਚ ਵੱਖ-ਵੱਖ ਕੇਸਾਂ ਦਾ ਕੀਤਾ ਗਿਆ ਨਿਪਟਾਰਾ

Sunday, Apr 22, 2018 - 07:42 PM (IST)

ਲੋਕ ਅਦਾਲਤ ''ਚ ਵੱਖ-ਵੱਖ ਕੇਸਾਂ ਦਾ ਕੀਤਾ ਗਿਆ ਨਿਪਟਾਰਾ

ਜਲਾਲਾਬਾਦ/ਮੰਡੀ ਲਾਧੂਕਾ,(ਸੇਤੀਆ/ਸੰਧੂ)— ਸਥਾਨਕ ਤਹਿਸੀਲ ਕੰਪਲੈਕਸ 'ਚ ਐਤਵਾਰ ਨੂੰ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸ. ਡੀ. ਜੇ. ਐਮ. ਮੈਡਮ ਦੀਪਤੀ ਗੋਇਲ ਵਲੋਂ ਲਗਾਈ ਗਈ ਲੋਕ ਅਦਾਲਤ 'ਚ ਵੱਖ-ਵੱਖ ਕੇਸਾਂ ਦੀ ਸੁਣਵਾਈ ਕੀਤੀ ਅਤੇ ਉਨ੍ਹਾਂ 'ਚ ਕਈ ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਇਸ ਮੌਕੇ 47 ਕੇਸ ਲਗਾਏ ਜਿਨ੍ਹਾਂ 'ਚੋਂ 5 ਕੇਸਾਂ ਦੀ ਸੁਣਵਾਈ ਕਰਕੇ 8 ਲੱਖ 60 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਤੋਂ ਇਲਾਵਾ ਬੈਂਕਾਂ ਅਤੇ ਬੀ. ਐਸ. ਐਨ. ਐਲ. ਵਲੋਂ 163 ਪ੍ਰੀਲਿਟੀਗੇਟਿਵ ਕੇਸ ਲਗਾਏ ਗਏ ਅਤੇ ਇਨ੍ਹਾਂ 'ਚ 110 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 1 ਲੱਖ65 ਹਜ਼ਾਰ ਦੀ ਰਿਕਵਰੀ ਕੀਤੀ ਗਈ। ਇਸ ਤੋਂ ਇਲਾਵਾ ਤਹਿਸੀਲਦਾਰ ਸੁਸ਼ੀਲ ਸ਼ਰਮਾ ਵਲੋਂ ਵੀ ਲੋਕ ਅਦਾਲਤ ਲਗਾਈ ਗਈ। ਇਸ ਮੌਕੇ ਰਜਤ ਗੋਇਲ, ਸੰਦੀਪ ਕੌਰ, ਵਿਨੋਦ ਕੁਮਾਰ, ਐਡਵੋਕੇਟ ਨਿਤਿਨ ਮਿੱਢਾ, ਰਾਜੀਵ ਪਸਰੀਚਾ, ਬਖਸ਼ੀਸ਼ ਕਚੂਰਾ ਪ੍ਰਧਾਨ, ਕਰਮਜੀਤ  ਸੰਧੂ, ਤਲਵਿੰਦਰ ਸਿੱਧੂ, ਅਮਨ ਹਾਂਡਾ, ਭਾਰਤ ਛਾਬੜਾ, ਸੁਖਪਾਲ ਧਾਲੀਵਾਲ, ਮੈਡਮ ਗੁਰਪ੍ਰੀਤ ਕੌਰ, ਰਾਜੀਵ ਬਜਾਜ, ਸੁਰਿੰਦਰ ਮੱਕੜ ਆਦਿ ਮੌਜੂਦ ਸਨ। ਇਥੇ ਦੱਸਣਯੋਗ ਹੈ ਕਿ ਐਤਵਾਰ ਹੋਣ ਦੇ ਬਾਵਜੂਦ ਜਲਾਲਾਬਾਦ 'ਚ ਐਸ. ਡੀ. ਜੇ. ਐਮ. ਦੀ ਅਗਵਾਈ ਹੇਠ ਲੋਕ ਅਦਾਲਤ ਲਗਾਈ ਗਈ ਅਤੇ ਮਾਮਲਿਆਂ ਦੀ ਸੁਣਵਾਈ ਕੀਤੀ ਗਈ।


Related News