ਵਿਦਿਆਰਥਣਾਂ ਦਾ ਸਰੀਰਕ ਤੇ ਮਾਨਸਿਕ ਸ਼ੋਸਣ ਕਰਨ ਦੇ ਦੋਸ਼ ’ਚ ਲੈਕਚਰਾਰ ਬਰਖਾਸਤ

12/04/2021 3:45:47 AM

ਮੋਹਾਲੀ (ਨਿਆਮੀਆਂ)- ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਜਦੋਂ ਅਧਿਆਪਕ ਹੀ ਹੈਵਾਨ ਬਣ ਜਾਵੇ ਤਾਂ ਇਸ ਤੋਂ ਬੁਰੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਅਜਿਹਾ ਹੀ ਇਕ ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਜ਼ਿਲਾ ਮੋਹਾਲੀ ਦਾ ਸਾਹਮਣੇ ਆਇਆ ਹੈ। ਇਸ ਸਕੂਲ ਦਾ ਲੈਕਚਰਾਰ ਲਖਵੰਤ ਸਿੰਘ ਜਦੋਂ ਡਾਇਟ ਬਰਕੰਦੀ ਵਿਚ ਤਾਇਨਾਤ ਸੀ, ਉਸ ਸਮੇਂ ਉਸ ਦੇ ਵਿਰੁੱਧ ਡੀ. ਐੱਲ. ਐੱਡ. ਸੈਸ਼ਨ 2015-17 ਦੀਆਂ ਵਿਦਿਆਰਥਣਾਂ ਨੂੰ ਇੰਟਰਨਲ ਅਸੈੱਸਮੈਂਟ ਦੇ ਨੰਬਰ ਲਾਉਣ ਅਤੇ ਲੈਕਚਰ ਪੂਰੇ ਕਰਨ ਦੀ ਆੜ ਵਿਚ ਉਨ੍ਹਾਂ ਦਾ ਸਰੀਰ ਅਤੇ ਮਾਨਸਿਕ ਸੋਸ਼ਣ ਕੀਤੇ ਜਾਣ ਦਾ ਇਲਜ਼ਾਮ ਲੱਗਿਆ ਸੀ, ਜਿਸ ਕਾਰਨ ਵਿਦਿਆਰਥਣਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ ।

ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ

ਉਸ ਦੀ ਦੋਸ਼ ਸੂਚੀ ਵਿਚ ਇਹ ਲਿਖਿਆ ਗਿਆ ਸੀ ਕਿ ਉਸ ਨੇ ਅਜਿਹਾ ਕਰ ਕੇ ਆਪਣੇ ਆਪ ਨੂੰ ਪੰਜਾਬ ਸਿਵਲ ਸੇਵਾਵਾਂ ਸਜ਼ਾ ਅਤੇ ਅਪੀਲ ਨਿਯਮਾਵਲੀ 1970 ਦੇ ਨਿਯਮ 8 ਅਤੇ 5 ਤਹਿਤ ਸਜ਼ਾ ਦਾ ਭਾਗੀ ਬਣਾਇਆ ਸੀ । ਲਖਵੰਤ ਸਿੰਘ ਨੇ ਆਪਣੇ ਵਿਰੁੱਧ ਜਾਰੀ ਉਕਤ ਦੋਸ਼ ਸੂਚੀ ਦਾ ਜੋ ਜਵਾਬ ਭੇਜਿਆ ਸੀ, ਉਸ ’ਤੇ ਵਿਚਾਰ-ਵਿਟਾਂਦਰਾ ਕਰਨ ਤੋਂ ਬਾਅਦ ਮਾਮਲੇ ਦੀ ਰੈਗੂਲਰ ਜਾਂਚ ਕਰਵਾਉਣ ਲਈ ਬੀ. ਸੀ. ਗੁਪਤਾ ਰਿਟਾ. ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਨੂੰ ਜਾਂਚ ਅਫਸਰ ਨਿਯੁਕਤ ਕੀਤਾ ਗਿਆ। ਜਾਂਚ ਅਫਸਰ ਨੇ ਆਪਣੀ ਰਿਪੋਰਟ 28 ਜਨਵਰੀ 2020 ਨੂੰ ਸਰਕਾਰ ਨੂੰ ਭੇਜੀ, ਜਿਸ ਰਾਹੀਂ ਕਰਮਚਾਰੀ ਵਿਰੁੱਧ ਦੋਸ਼ ਸਿੱਧ ਹੋ ਗਏ।

ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ


ਇਸ ਪੂਰੇ ਮਾਮਲੇ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਸ ਕੇਸ ਵਿਚ ਪ੍ਰਾਪਤ ਹੋਈਆਂ ਵੱਖ-ਵੱਖ ਰਿਪੋਰਟਾਂ ਨੂੰ ਦੇਖਣ ਤੋਂ ਬਾਅਦ ਕਰਮਚਾਰੀ ਅਤੇ ਇਸ ਮਾਮਲੇ ਨਾਲ ਸਬੰਧਤ ਦੂਜੇ ਅਧਿਕਾਰੀਆਂ, ਕਰਮਚਾਰੀਆਂ, ਪ੍ਰਿੰਸੀਪਲ ਰਮੇਸ਼ ਕੁਮਾਰ, ਲੈਕ. ਪਰਮਿੰਦਰ ਸਿੰਘ ਅਤੇ ਲੈਕ. ਅਸ਼ੋਕ ਕੁਮਾਰ ਨੂੰ ਵਿੰਡੋ ਕਾਨਫਰੰਸ ਰਾਹੀਂ 18 ਨਵੰਬਰ 2021 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ । ਸਾਰੇ ਮਾਮਲੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਲਖਵੰਤ ਸਿੰਘ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਅੱਜਕੱਲ ਇਹ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਜ਼ਿਲਾ ਮੋਹਾਲੀ ਵਿਚ ਸੇਵਾਵਾਂ ਨਿਭਾਅ ਰਿਹਾ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News