ਸੜਕ ਹਾਦਸੇ ਦੌਰਾਨ ਔਰਤ ਦੀ ਮੌਤ

05/29/2020 8:33:01 PM

ਸਮਾਣਾ, (ਦਰਦ)— ਸਮਾਣਾ-ਪਾਤੜਾਂ ਸੜਕ 'ਤੇ ਪਿੰਡ ਚੱਕ ਅੰਮ੍ਰਿਤਸਰੀਆ ਨੇੜੇ ਸ਼ੁਕਰਵਾਰ ਸ਼ਾਮ ਵਾਪਰੇ ਇਕ ਸੜਕ ਹਾਦਸੇ 'ਚ ਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ, ਜਦੋਂ ਕਿ ਸਾਈਕਲ ਚਾਲਕ ਉਸ ਦਾ ਪਤੀ, ਬੇਟਾ ਤੇ ਭਤੀਜਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤਰੁੰਤ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ। ਹਾਦਸੇ ਉਪਰੰਤ ਕਾਰ ਚਾਲਕ ਫਰਾਰ ਹੋ ਗਿਆ।
ਸਿਵਲ ਹਸਪਤਾਲ ਸਮਾਣਾ 'ਚ ਮ੍ਰਿਤਕਾ ਗੀਤਾ ਰਾਣੀ (30) ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਪੁਲਸ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਮੰਗਾ ਸਿੰਘ ਨਿਵਾਸੀ ਪਿੰਡ ਸਾਧੂਗੜ੍ਹ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਤੇ ਉਸ ਦੀ ਪਤਨੀ ਸਮਾਣਾ ਸ਼ਹਿਰ 'ਚ ਘਰਾਂ ਦੀ ਸਫਾਈ ਵਗੇਰਾ ਦਾ ਕੰਮ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸਨ। ਸ਼ੁਕਰਵਾਰ ਸ਼ਾਮ ਉਹ ਆਪਣੀ ਪਤਨੀ ਗੀਤਾ, ਬੇਟੇ ਗੁਰਬਾਜ (4) ਅਤੇ ਭਤੀਜੇ ਸੂਰਜ (10) ਦੇ ਨਾਲ ਸਾਈਕਲ 'ਤੇ ਸਮਾਣਾ ਤੋਂ ਪਿੰਡ ਵਾਪਸ ਜਾ ਰਹੇ ਸਨ ਕਿ ਪਿੰਡ ਚੱਕ ਅੰਮ੍ਰਿਤਸਰੀਆ ਨੇੜੇ ਪਿੱਛੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟਕੱਰ ਮਾਰ ਦਿੱਤੀ, ਜਿਸ ਨਾਲ ਉਹ ਸਾਰੇ ਸੜਕ 'ਤੇ ਡਿਗ ਕੇ ਗੰਭੀਰ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਲਿਆਂਦੇ ਜਾਣ ਤੇ ਡਾਕਟਰਾਂ ਨੇ ਉਸ ਦੀ ਪਤਨੀ ਗੀਤਾ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀ ਅਨੁਸਾਰ ਕਾਰ ਚਾਲਕ ਦੀ ਪਛਾਣ ਕਰ ਲਈ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਅਤੇ ਫਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ।
 


KamalJeet Singh

Content Editor

Related News