ਸੜਕ ਹਾਦਸੇ ''ਚ ਔਰਤ ਦੀ ਮੌਤ
Tuesday, Apr 16, 2019 - 02:04 AM (IST)
ਨਵਾਂਗਰਾਓਂ, (ਮੁਨੀਸ਼)— ਨਿਊ ਚੰਡੀਗੜ੍ਹ 'ਚ ਸੜਕ ਹਾਦਸੇ 'ਚ ਮਹਿਲਾ ਦੀ ਮੌਤ ਹੋ ਗਈ। ਪੁਲਸ ਨੇ ਪਤੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਕੇਸ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਪਤੀ-ਪਤਨੀ ਨਵਾਂਗਰਾਓਂ ਰੂਹਾਨੀ ਮਨੁੱਖੀ ਕੇਂਦਰ ਤੋਂ ਆ ਰਹੇ ਸਨ। ਦੋਵੇਂ ਵੱਖ-ਵੱਖ ਐਕਟਿਵਾ 'ਤੇ ਸਨ। ਜਦੋਂ ਉਹ ਆਈ. ਏ. ਐੱਸ., ਪੀ. ਪੀ. ਐੱਸ. ਕਾਲੋਨੀ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਸੈਂਟਰੋ ਗੱਡੀ ਨੇ ਐਕਟਿਵਾ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਔਰਤ ਦੀ ਪਹਿਚਾਣ ਵੰਦਨਾ ਖੱਟੜਾ ਨਿਵਾਸੀ ਸ਼ਿਵਾਲਿਕ ਵਿਹਾਰ ਸਿਟੀ ਖਰੜ ਦੇ ਰੂਪ 'ਚ ਹੋਈ ਹੈ। ਪੁਲਸ ਨੇ ਪਤੀ ਪਵਨ ਖੱਟੜਾ ਦੇ ਬਿਆਨਾਂ 'ਤੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਰਾਜੇਸ਼ ਨੇ ਦੱਸਿਆ ਕਿ ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ।
