ਕਰੰਟ ਲੱਗਣ ਨਾਲ ਔਰਤ ਦੀ ਮੌਤ
Sunday, Aug 25, 2019 - 08:08 PM (IST)

ਗੋਨਿਆਣਾ (ਗੋਰਾ ਲਾਲ)— ਐਤਵਾਰ ਸਵੇਰੇ ਪਿੰਡ ਨੇਹੀਆਂ ਵਾਲਾ ਵਿਖੇ ਇਕ ਔਰਤ ਦੀ ਕਰੰਟ ਲੱਗਣ ਕਾਰਨ ਅਚਾਨਕ ਮੌਤ ਹੋਣ ਦਾ ਪਤਾ ਲੱਗਾ ਹੈ। ਮ੍ਰਿਤਕਾ ਆਪਣੇ ਪਿੱਛੇ ਦੋ ਲੜਕੀਆਂ ਤੇ ਇਕ ਲੜਕਾ ਛੱਡ ਗਈ ਹੈ। ਜਾਣਕਾਰੀ ਅਨੁਸਾਰ ਪ੍ਰੀਤੀ (30) ਪਤਨੀ ਬੱਲੂ ਰਾਮ ਵਾਸੀ ਨੇਹੀਆਂ ਵਾਲਾ ਨੂੰ ਸਵੇਰ ਸਮੇਂ ਅਚਾਨਕ ਪੱਖੇ ਵਾਲੀ ਤਾਰ ਨਾਲ ਕਰੰਟ ਲੱਗ ਗਿਆ। ਉਸ ਦੇ ਪਤੀ ਵਲੋਂ ਉਸ ਨੂੰ ਸਿਵਲ ਹਸਪਤਾਲ ਗੋਨਿਆਣਾ ਮੰਡੀ ਵਿਖੇ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।