ਬਿਹਾਰ ਤੋਂ ਪਰਤੇ ਮਜ਼ਦੂਰ ਨੂੰ ਹੋਇਆ ''ਕੋਰੋਨਾ'', ਝੋਨਾ ਲਾਉਣ ਆਇਆ ਸੀ ਪੰਜਾਬ

Saturday, Jun 13, 2020 - 09:30 AM (IST)

ਬਿਹਾਰ ਤੋਂ ਪਰਤੇ ਮਜ਼ਦੂਰ ਨੂੰ ਹੋਇਆ ''ਕੋਰੋਨਾ'', ਝੋਨਾ ਲਾਉਣ ਆਇਆ ਸੀ ਪੰਜਾਬ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ 'ਚ ਸ਼ਨੀਵਾਰ ਨੂੰ ਇਕ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਮੁਤਾਬਕ ਉਕਤ ਮਜ਼ਦੂਰ ਬਿਹਾਰ ਤੋਂ ਮਾਛੀਵਾੜਾ ਝੋਨਾ ਲਾਉਣ ਲਈ ਪਰਤਿਆ ਸੀ ਅਤੇ ਇਕ ਕਿਸਾਨ ਦੇ ਫਾਰਮ ਹਾਊਸ 'ਚ ਰਹਿ ਰਿਹਾ ਸੀ। ਬੀਤੀ 10 ਜੂਨ ਨੂੰ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਮਜ਼ਦੂਰ ਨੂੰ ਲੁਧਿਆਣਾ ਦੇ ਹਸਪਤਾਲ ਭਰਤੀ ਕੀਤਾ ਗਿਆ ਹੈ ਅਤੇ ਉਸ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। 
 


author

Babita

Content Editor

Related News