ਕੋਟਕਪੂਰਾ 'ਚ ਸਿੱਖ ਸੰਗਤਾਂ ਨੇ ਮਨਾਇਆ ਲਾਹਣਤ ਦਿਹਾੜਾ (ਵੀਡੀਓ)

10/14/2019 11:50:28 AM

ਫਰੀਦਕੋਟ (ਜਗਤਾਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਸਬੰਧ 'ਚ ਹੋਏ ਗੋਲੀਕਾਂਡ ਨੂੰ 4 ਸਾਲ ਪੂਰੇ ਹੋਣ 'ਤੇ ਇਨਸਾਫ ਨਾ ਮਿਲਣ ਕਾਰਨ ਸਿੱਖ ਸੰਗਤਾਂ ਨੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਦੀ ਅਗਵਾਈ 'ਚ ਲਾਹਣਤ ਦਿਹਾੜਾ ਮਨਾਇਆ। ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ 'ਚ 14 ਅਕਤੂਬਰ 2015 ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਸਿੱਖ ਸੰਗਤ ਵਲੋਂ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਜਾ ਰਿਹਾ ਸੀ, ਜਿਸ 'ਤੇ ਪੁਲਸ ਵਲੋਂ ਲਾਠੀਚਾਰਜ, ਪਾਣੀ ਦੀਆਂ ਬੌਛਾੜਾਂ ਅਤੇ ਗੋਲੀਬਾਰੀ ਕੀਤੀ ਗਈ। ਇਸ ਦੌਰਾਨ 2 ਸਿੱਖ ਨੌਜਵਾਨਾਂ ਦੀ ਮੌਤ ਵੀ ਹੋ ਗਈ ਸੀ, ਜਿਨ੍ਹਾਂ ਦੇ ਪਰਿਵਾਰ ਨੂੰ ਇਨਸਾਨ ਨਾ ਮਿਲਣ ਕਰਕੇ ਇਕੱਠੀ ਹੋਈ ਸਿੱਖ ਸੰਗਤ ਨੇ ਅੱਜ ਦੇ ਦਿਨ ਨੂੰ ਲਾਹਣਤ ਦਿਹਾੜੇ ਵਜੋਂ ਮਨਾਇਆ।

ਇਸ ਮੌਕੇ ਸਿੱਖ ਸੰਗਤ ਨੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਦੀ ਅਗਵਾਈ 'ਚ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਪਾਏ ਅਤੇ ਇਕ ਲਾਹਣਤ ਪੱਤਰ ਸੰਗਤਾਂ ਦੇ ਸਨਮੁੱਖ ਰੱਖਿਆ।  


rajwinder kaur

Content Editor

Related News