ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, ਚਾਕੂਆਂ ਨਾਲ ਗੁਆਂਢੀ 'ਤੇ ਕੀਤੇ ਗਈ ਵਾਰ
Sunday, Nov 03, 2024 - 05:41 PM (IST)
ਲੁਧਿਆਣਾ (ਗਣੇਸ਼)- ਲੁਧਿਆਣਾ 'ਚ ਅੱਜ ਸਵੇਰੇ ਸ਼ਿਮਲਾਪੁਰੀ ਇਲਾਕੇ ਦੇ ਸੂਰਜ ਨਗਰ ਟੇਡੀ ਰੋਡ 'ਤੇ ਇਕ ਵਿਅਕਤੀ ਦਾ ਚਾਕੂ ਅਤੇ ਕਿਰਪਾਨ ਨਾਲ ਕਤਲ ਕਰ ਦਿੱਤਾ ਗਿਆ। ਮਾਮਲੇ 'ਚ 3-4 ਹੋਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਨਿਰਮਲ ਸਿੰਘ ਹੈ।
ਦੱਸ ਦੇਈਏ ਕਿ ਬਾਈਕ ਪਾਰਕ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਅੱਜ ਨਿਰਮਲ ਸਿੰਘ ਆਪਣੇ ਘਰ ਦੇ ਕੋਲ ਗਲੀ ਵਿੱਚ ਸਾਈਕਲ ਖੜ੍ਹਾ ਕਰ ਰਿਹਾ ਸੀ। ਉਦੋਂ ਹੀ ਗੁਆਂਢੀ ਜਤਿੰਦਰ ਸਿੰਘ ਜੋਤੀ ਮੌਕੇ ’ਤੇ ਬਾਈਕ ਲੈ ਕੇ ਆ ਗਿਆ ਅਤੇ ਬਾਈਕ ਪਾਰਕ ਕਰਨ ਨੂੰ ਲੈ ਕੇ ਦੋਵਾਂ 'ਚ ਬਹਿਸ ਹੋਈ, ਮਾਮਲਾ ਇੰਨਾ ਵਧ ਗਿਆ ਕਿ ਦੋਵੇਂ ਆਪਸ 'ਚ ਭਿੜ ਗਏ। ਜੋਤੀ ਨੇ ਨਿਰਮਲ ਸਿੰਘ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਨਿਰਮਲ ਸਿੰਘ ਨੂੰ ਬਚਾਉਣ ਆਏ 3 ਤੋਂ 4 ਵਿਅਕਤੀਆਂ ਨੇ ਵੀ ਚਾਕੂਆਂ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ- ਹਰੀਕੇ ਪੱਤਣ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮੁੰਡੇ ਨਾਲ ਦਰਿੰਦਗੀ, ਮਾਮਲਾ ਕਰੇਗਾ ਹੈਰਾਨ
ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਬੱਬੂ ਗਲੀ ਨੰਬਰ 9, ਸ਼ਿਮਲਾ ਪੁਰੀ ਚਿਮਨੀ ਰੋਡ ਦਾ ਰਹਿਣ ਵਾਲਾ ਹੈ। ਇਲਾਕੇ ਦੇ ਰਹਿਣ ਵਾਲੇ ਜੋਤੀ ਨਾਂ ਦੇ ਵਿਅਕਤੀ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਨਿਰਮਲ ਸਿੰਘ ਦਾ ਭਤੀਜਾ ਅਤੇ ਕੁਝ ਲੋਕ ਨਿਰਮਲ ਸਿੰਘ ਨੂੰ ਛੁਡਾਉਣ ਗਏ ਪਰ ਹਮਲਾਵਰ ਨੇ ਉਨ੍ਹਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਹਮਲੇ 'ਚ ਕੁੱਲ 5 ਲੋਕ ਜ਼ਖ਼ਮੀ ਹੋਏ ਹਨ।
ਜ਼ਖ਼ਮੀਆਂ 'ਚ ਵਿਜੇ, ਵਿਸ਼ਵਜੀਤ, ਮਨਜੀਤ ਸਿੰਘ ਬਾਬਾ ਅਤੇ ਬਲਜਿੰਦਰ ਸਿੰਘ ਸ਼ਾਮਲ ਹਨ। ਬਲਬੀਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਜੋਤੀ ਅਤੇ ਉਸ ਦਾ ਭਰਾ ਵੀ ਨਸ਼ਾ ਤਸਕਰੀ ਕਰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਹਮਲਾਵਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਬਲਬੀਰ ਨੇ ਦੱਸਿਆ ਕਿ ਜੋਤੀ ਸਿੱਖੀ ਪਹਿਰਾਵਾ ਪਾ ਕੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ।
ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ
ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਪੁਰਾਣੀ ਰੰਜਿਸ਼ ਕਾਰਨ ਵਾਪਰਿਆ ਹੈ। ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ 2023 ਵਿਚ ਵੀ ਝਗੜਾ ਹੋਇਆ ਸੀ। ਸ਼ਰਾਬ ਪੀ ਕੇ ਅਕਸਰ ਦੋਵੇਂ ਧਿਰਾਂ ਆਪਸ ਵਿੱਚ ਲੜਦੇ ਰਹਿੰਦੇ ਸਨ। ਨਿਰਮਲ ਸਿੰਘ ਦੇ ਪਰਿਵਾਰ ਨੇ 2023 ਵਿੱਚ ਉਸ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ ਜਿਸ ’ਤੇ ਅੱਜ ਕਤਲ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਹਰ ਰੋਜ਼ ਲੜਾਈ-ਝਗੜਾ ਹੁੰਦਾ ਰਹਿੰਦਾ ਸੀ।
ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ ਪਹੁੰਤੇ CM ਮਾਨ, ਵਿਰੋਧੀਆਂ ਦੇ ਵਿੰਨ੍ਹੇ ਨਿਸ਼ਾਨੇ
ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਨਿਰਮਲ ਸਿੰਘ ਨੇ ਦੇਰ ਰਾਤ ਉਸ ਦੀ ਮਾਂ ਨਾਲ ਬਦਸਲੂਕੀ ਕੀਤੀ, ਜਿਸ ਕਾਰਨ ਉਸ ਨੇ ਅੱਜ ਕਿਰਪਾਨ ਨਾਲ ਉਸ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਪੁਲਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8