ਅੱਧੀ ਰਾਤੀਂ ਪਲਾਟ ''ਚ ਪਏ ਕਬਾੜ ਨੂੰ ਲੱਗ ਗਈ ਭਿਆਨਕ ਅੱਗ, ਲੋਕਾਂ ਨੂੰ ਪੈ ਗਈਆਂ ਭਾਜੜਾਂ
Wednesday, Dec 18, 2024 - 01:59 AM (IST)
ਲੁਧਿਆਣਾ (ਰਾਕੇਸ਼)- ਲੁਧਿਆਣਾ ਦੇ ਅਰਜੁਨ ਨਗਰ, ਬਿੰਦਰਾ ਕਲੋਨੀ ਲੇਨ ਨੰਬਰ 4 ਵਿਚ ਦੇਰ ਰਾਤ ਇਕ ਪਲਾਟ ਵਿਚ ਪਏ ਕਬਾੜ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਇਲਾਕਾ ਨਿਵਾਸੀਆਂ ਨੇ ਰਾਤ ਕਰੀਬ 11.30 ਵਜੇ ਇਸ ਸਬੰਧੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਇਲਾਕਾ ਨਿਵਾਸੀਆਂ ਅਨੁਸਾਰ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਵੀ ਸਕਰੈਪ ਡੀਲਰ ਨੇ ਆਪਣਾ ਕਬਾੜ ਨਹੀਂ ਹਟਾਇਆ, ਜਿਸ ਕਾਰਨ ਇਲਾਕੇ 'ਚ ਅਜਿਹੀ ਭਿਆਨਕ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e