ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਕੀਤਾ ਅਗਵਾ, 1 ਨਾਮਜ਼ਦ

Friday, Nov 23, 2018 - 12:15 AM (IST)

ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਕੀਤਾ ਅਗਵਾ, 1 ਨਾਮਜ਼ਦ

ਮੋਗਾ, (ਅਾਜ਼ਾਦ)- ਥਾਣਾ ਧਰਮਕੋਟ ਅਧੀਨ ਪੈਂਦੇ ਇਕ ਪਿੰਡ ਦੀ 15-16 ਸਾਲਾ ਨਾਬਾਲਗ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਲਡ਼ਕੇ ਵੱਲੋਂ ਫੁਸਲਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਦੋਸ਼ੀ ਗੁਰਵਿੰਦਰ ਸਿੰਘ ਉਰਫ ਰੋਮੀ ਨਿਵਾਸੀ ਜ਼ੀਰਾ  ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।  ਲਡ਼ਕੀ ਦੇ ਪ੍ਰੀਵਾ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਲਡ਼ਕੀ ਜੋ ਘਰੇਲੂ ਕੰਮ ਕਰਦੀ ਸੀ। ਸਾਡੇ ਘਰ ਦੇ ਸਾਹਮਣੇ  ਦੋਸ਼ੀ ਲਡ਼ਕਾ ਰਾਜ ਮਿਸਤਰੀ ਦਾ ਕੰਮ ਕਰਨ ਲਈ ਆਇਆ ਸੀ ਅਤੇ ਟਾਇਲਾਂ ਲਾਉਂਦਾ ਸੀ। ਇਸ ਦੌਰਾਨ ਉਸਨੇ ਸਾਡੀ ਲਡ਼ਕੀ ਨੂੰ ਆਪਣੇ ਜਾਲ ’ਚ ਫਸਾ ਲਿਆ ਅਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਲਡ਼ਕੇ ਦੇ ਛੁਪਣ ਵਾਲੇ ਸ਼ੱਕੀ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈੈ। ਅਜੇ ਤੱਕ ਲਡ਼ਕੇ ਅਤੇ ਲਡ਼ਕੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।


Related News