ਜ਼ਿਲੇ ਦੇ 25 ਸੇਵਾ ਕੇਂਦਰਾਂ ''ਚ ਹੋਵੇਗੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਲਈ ਰਜਿਸਟ੍ਰੇਸ਼ਨ

11/02/2019 12:10:54 PM

ਫਿਰੋਜ਼ਪੁਰ (ਭੁੱਲਰ,ਪਰਮਜੀਤ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜ਼ਿਲੇ ਦੇ 25 ਸੇਵਾ ਕੇਂਦਰਾਂ 'ਚ ਸ਼ੁਰੂ ਹੋ ਗਈ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਆਵੇਦਨ ਜ਼ਿਲੇ ਦੇ ਕਿਸੇ ਵੀ ਸੇਵਾ ਕੇਂਦਰ 'ਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਲਈ ਪਾਸਪੋਰਟ ਅਤੇ ਆਧਾਰ ਕਾਰਡ ਦੀ ਜ਼ਰੂਰਤ ਹੋਵੇਗੀ। ਰਜਿਸਟ੍ਰੇਸ਼ਨ ਦੇ ਲਈ ਕੋਈ ਵੀ ਫੀਸ ਨਹੀਂ ਹੋਵੇਗੀ। ਜਦਕਿ ਫਾਰਮ ਭਰਨ ਦੇ ਲਈ 20 ਰੁਪਏ ਲਏ ਜਾਣਗੇ ਅਤੇ ਕੋਈ ਆਵੇਦਨ ਫਾਰਮ ਖੁਦ ਭਰ ਸਕਦਾ ਹੈ ਤਾਂ ਉਸ ਦੀ ਕੋਈ ਫੀਸ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਆਵੇਦਨ ਫਾਰਮ ਸੇਵਾ ਕੇਂਦਰਾਂ ਵਿਚ ਉਪਲੱਬਧ ਹਨ। ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਵੱਲੋਂ ਯਾਤਰੀਆਂ ਦੀ ਸੁਵਿਧਾ ਦੇ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਯਾਤਰੀ ਰਜਿਸਟ੍ਰੇਸ਼ਨ ਨਾਲ ਸਬੰਧਤ ਕੋਈ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੀ.ਸੀ. ਦਫਤਰ ਸੁਵਿਧਾ ਕੇਂਦਰ, ਨਗਰ ਕੌਂਸਲ ਸੇਵਾ ਕੇਂਦਰ, ਤਹਿਸੀਲ ਦਫਤਰ ਮਮਦੋਟ, ਸਬ ਤਹਿਸੀਲ ਦਫਤਰ ਤਲਵੰਡੀ ਭਾਈ, ਸਿਵਲ ਹਸਪਤਾਲ ਨਜ਼ਦੀਕ ਬੱਸ ਸਟੈਂਡ ਮੁੱਦਕੀ, ਮੱਲਵਾਲ ਕਦੀਮ, ਫਿਰੋਜ਼ਸ਼ਾਹ, ਬਾਰੇ ਕੇ, ਸ਼ੇਰਖਾਨ ਵਾਲਾ, ਅਟਾਰੀ, ਖਾਈ ਫੇਮੇ ਕੇ, ਲੱਖਾ ਹਾਜੀ, ਰੁਕਨਾਂ ਬੇਗੂ, ਸੁਵਿਧਾ ਸੈਂਟਰ ਤਹਿਸੀਲ ਗੁਰੂਹਰਸਹਾਏ, ਕਰੀ ਕਲਾ, ਮੇਘਾ ਰਾਏ ਉਤਾਰ, ਜੀਵਾਂ ਅਰਾਈਂ, ਪੰਜੇ ਕੇ ਉਤਾੜ, ਮਾਰਕੀਟ ਕਮੇਟੀ ਮੱਲਾਵਾਲਾ, ਤਹਿਸੀਲ ਦਫ਼ਤਰ ਮਖੂ, ਨਜ਼ਦੀਕ ਐੱਸ. ਡੀ. ਐੱਮ. ਦਫ਼ਤਰ ਜ਼ੀਰਾ, ਖੋਸਾ ਦਲ ਸਿੰਘ, ਸ਼ਾਹ ਅੱਬੂ ਬਕਰ, ਲੋਹਕੇ ਕਲਾਂ, ਮੋਰ ਕਾਸੂ ਵਾਲਾ ਦੇ ਸੇਵਾ ਕੇਂਦਰਾਂ 'ਚ ਰਜਿਸਟ੍ਰੇਸ਼ਨ ਦੀ ਸੁਵਿਧਾ ਉਪਲੱਬਧ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਯਾਤਰੀ ਆਪਣੇ ਨਾਲ 11 ਹਜ਼ਾਰ ਰੁਪਏ ਤੱਕ ਕੈਸ਼ ਕੈਰੀ ਕਰ ਸਕਦਾ ਹੈ। ਇਸ ਤੋਂ ਇਲਾਵਾ 7 ਕਿਲੋਮੀਟਰ ਤੱਕ ਵਜ਼ਨ ਲੈ ਜਾ ਸਕਦੇ ਹਨ। ਯਾਤਰੀਆਂ ਨੂੰ ਉਸ ਦਿਨ ਸ਼ਾਮ ਨੂੰ ਵਾਪਸ ਆਉਣਾ ਹੋਵੇਗਾ।


Shyna

Content Editor

Related News