ਜਲਾਲਾਬਾਦ ਪੁਲਸ ਤੇ BSF ਦੀ ਸਾਂਝੀ ਕਾਰਵਾਈ, ਬਰਾਮਦ ਕੀਤੀ 3 ਕਿੱਲੋ ਤੋਂ ਵੱਧ ਹੈਰੋਇਨ
Tuesday, Dec 12, 2023 - 07:52 PM (IST)
ਜਲਾਲਾਬਾਦ (ਬਜਾਜ)- ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜਲਾਲਾਬਾਦ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ (ਆਈ.ਪੀ.ਐੱਸ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਸਬ ਡਵੀਜ਼ਨ ਜਲਾਲਾਬਾਦ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅੰਗਰੇਜ ਕੁਮਾਰ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਸਮੇਤ ਸਟਾਫ ਥਾਣਾ ਸਦਰ ਜਲਾਲਾਬਾਦ ਦੀ ਟੀਮ ਗਸ਼ਤ ਵਾ. ਚੈਕਿੰਗ ਅਭਿਆਨ ਸ਼ੁਰੂ ਕੀਤਾ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਇਸ ਦੌਰਾਨ ਜਦੋਂ ਪਾਕਿਸਤਾਨ ਬਾਰਡਰ ਨਾਲ ਲੱਗਦੇ ਪਿੰਡਾਂ ਜਿਵੇਂ ਕਿ ਧਰਮੂ ਵਾਲਾ, ਹਜਾਰਾ ਰਾਮ ਸਿੰਘ ਵਾਲਾ, ਢੰਡੀ ਕਦੀਮ, ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ ਆਦਿ ਨੂੰ ਜਾ ਰਹੇ ਸੀ ਤਾਂ ਪੁਲਸ ਪਾਰਟੀ, ਬੱਸ ਅੱਡਾ ਢੰਡੀ ਕਦੀਮ ਕੋਲ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਢਾਣੀ ਨੱਥਾ ਸਿੰਘ ਤੋਂ ਬਾਰਡਰ ਏਰੀਆ ਨੂੰ ਜਾਂਦੀ ਲਿੰਕ ਰੋਡ ਤੇ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਗੰਨੇ ਦੇ ਖੇਤ ਹਨ। ਇਸ ਗੰਨੇ ਦੇ ਖੇਤਾਂ ਤੋਂ ਪੱਛਮ ਵਾਲੀ ਸਾਈਡ ਕਣਕ ਦੇ ਖੇਤਾਂ ਵਿੱਚ ਬੀਤੀ ਰਾਤ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਈ ਗਈ ਹੈ, ਮੌਕੇ ਤੇ ਪੁੱਜ ਕੇ ਚੈਕਿੰਗ ਕੀਤੀ ਜਾਵੇ ਤਾਂ ਹੈਰੋਇਨ ਬਰਾਮਦ ਹੋ ਸਕਦੀ ਹੈ।
ਇਹ ਵੀ ਪੜ੍ਹੋ- CM ਮਾਨ ਦੇ ਹੁਕਮਾਂ ਦਾ ਅਸਰ, ਬਜ਼ੁਰਗ ਨੂੰ 24 ਘੰਟਿਆਂ 'ਚ ਮਿਲਿਆ ਗੁੰਮ ਹੋਇਆ ਮੋਟਰਸਾਈਕਲ
ਇਤਲਾਹ ਠੋਸ ਅਤੇ ਮੋਹਤਬਰ ਹੋਣ ਕਰਕੇ ਰੁੱਕਾ ਥਾਣੇ ਭੇਜ ਕੇ ਮੁਕੱਦਮਾ ਨੰਬਰ 158 ਮਿਤੀ 11.12.2023 ਅ/ਧ 21,23/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਲਾਲਾਬਾਦ ਵਿਖੇ ਬਰਖਿਲਾਫ ਨਾ-ਮਲੂਮ ਵਿਅਕਤੀ ਖਿਲਾਫ ਦਰਜ ਕਰਵਾਇਆ ਗਿਆ ਅਤੇ ਪੁਲਸ ਪਾਰਟੀ ਵੱਲੋਂ ਬੀ.ਐੱਸ.ਐੱਫ. ਦੀ ਮਦਦ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਮੁਖਬਰ ਦੀ ਦੱਸੀ ਥਾਂ 'ਤੇ ਰੇਡ ਕਰਕੇ ਕਣਕ ਦੇ ਖੇਤਾਂ ਵਿੱਚੋਂ 3 ਕਿਲੋ 182 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਇਸ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਸਮੱਗਲਰਾਂ ਬਾਰੇ ਖੂਫੀਆ ਸੋਰਸ ਲਗਾ ਕੇ ਤਲਾਸ਼ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8