ਪਾਰਟੀ ਦੀ ਵੋਟ ਪੋਲ ਕਰਵਾ ਦਿਓ, ਮੈਂ ਸੁਖਬੀਰ ਨੂੰ ਹਰਾ ਕੇ ਲੰਬੀ ਭੇਜਾਂਗਾ: ਘੁਬਾਇਆ

04/29/2019 3:18:07 PM

ਜਲਾਲਾਬਾਦ (ਸੇਤੀਆ) - ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਸਕੱਤਰ ਗੋਲਡੀ ਕੰਬੋਜ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਸਮਰਥਨ 'ਚ ਜਨਤਕ ਮੀਟਿੰਗ ਕੀਤੀ, ਜਿਸ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਜ਼ਿਲਾ ਪ੍ਰਧਾਨ ਰੰਜਮ ਕਾਮਰਾ, ਸੁਰਿੰਦਰ ਕੰਬੋਜ ਚੇਅਰਮੈਨ, ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ, ਦਰਸ਼ਨ ਵਾਟਸ, ਦੀਪੂ ਕੰਬੋਜ ਆਦਿ ਤੋਂ ਇਲਾਵਾ ਪੱਚ-ਸਰਪੰਚ ਮੌਜੂਦ ਸਨ, ਜਿਨ੍ਹਾਂ ਨੇ ਇਕਜੁੱਟ ਹੋ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਉਮੀਦਵਾਰ ਘੁਬਾਇਆ ਦਾ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜੇਕਰ ਸਾਰੀ ਕਾਂਗਰਸ ਦੀ ਵੋਟ ਪੋਲ ਕਰਵਾ ਦਿਓ ਤਾਂ ਮੈਂ 2 ਲੱਖ ਵੋਟਾਂ ਨਾਲ ਜਿੱਤ ਹਾਸਲ ਕਰਾਂਗਾ ਤੇ ਸੁਖਬੀਰ ਬਾਦਲ ਨੂੰ ਲੰਬੀ ਦਾ ਰਾਹ ਦਿਖਾਵਾਂਗਾ। ਜਦੋਂ ਉਹ ਸੁਖਬੀਰ ਬਾਦਲ ਨੂੰ ਜਲਾਲਾਬਾਦ 'ਚ ਲੈ ਕੇ ਆਏ ਸਨ ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਆਪਣੀ ਸਿਆਸੀ ਮੌਤ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਜਾਣ ਤੋਂ ਬਾਅਦ ਆਮ ਵੋਟਰਾਂ ਨੂੰ ਚਾਹੀਦਾ ਹੈ ਕਿ ਦੇਸ਼ 'ਚ ਬਦਲਾਅ ਲਿਆਉਣ ਲਈ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਅਤੇ ਆਪਣਾ ਇਕ-ਇਕ ਵੋਟ ਪੰਜੇ ਦੇ ਨਿਸ਼ਾਨ 'ਤੇ ਲਾਉਣ। ਇਸ ਮੌਕੇ ਗੁਰਜੰਟ ਸਿੰਘ ਚਿਮਨੇਵਾਲਾ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਦਾ ਫੈਸਲਾ ਲੋਕਾਂ ਨੇ ਕਰਨਾ ਹੈ ਅਤੇ ਹੋਰ ਫੈਸਲੇ ਸਾਡੀਆਂ ਮਾਨਯੋਗ ਅਦਾਲਤਾਂ ਨੇ, ਜੇਕਰ ਤੁਸੀਂ ਆਪਣੀ ਵੋਟ ਦੀ ਤਾਕਤ ਨਾਲ ਉਨ੍ਹਾਂ ਲੀਡਰਾਂ ਦੇ ਪੈਰ ਕਮਜ਼ੋਰ ਕਰ ਦਿਓ, ਜੋ ਧਰਮ ਨੂੰ ਮਜ਼ਾਕ ਸਮਝ ਰਹੇ ਹਨ ਤਾਂ ਫਿਰ ਇਨ੍ਹਾਂ ਨੂੰ ਸਜ਼ਾ ਮਿਲਣ ਲੱਗਿਆ ਦੇਰ ਨਹੀਂ ਲੱਗਣੀ।  


rajwinder kaur

Content Editor

Related News