ਕਾਂਗਰਸ ਨੂੰ ਕੈਪਟਨ ਤੋਂ ਵੱਡਾ ਝਟਕਾ ਦੇਣ ’ਚ ਕਾਮਯਾਬ ਰਹੇ ਜਾਖੜ, ਭਾਜਪਾ ''ਚ ਵਧਿਆ ਕੱਦ
Tuesday, Jun 07, 2022 - 04:51 PM (IST)
ਲੁਧਿਆਣਾ (ਹਿਤੇਸ਼) : ਜਿਸ ਤਰ੍ਹਾਂ ਪੰਜਾਬ ਦੇ ਕਈ ਸਾਬਕਾ ਮੰਤਰੀ ਇਕੱਠੇ ਭਾਜਪਾ ’ਚ ਸ਼ਾਮਲ ਹੋਏ ਹਨ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਸੁਨੀਲ ਜਾਖੜ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਝਟਕਾ ਦੇਣ ’ਚ ਕਾਮਯਾਬ ਰਹੇ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਕੈਪਟਨ ਆਪਣੇ ਨਾਲ ਕਾਂਗਰਸ ਦਾ ਇਕ ਵੀ ਮੌਜੂਦਾ ਵਿਧਾਇਕ ਲਿਜਾਣ ’ਚ ਕਾਮਯਾਬ ਨਹੀਂ ਹੋਏ ਸਨ। ਹਾਲਾਂਕਿ ਉਨ੍ਹਾਂ ਨੇ ਬਾਅਦ ’ਚ ਕੁਝ ਸਾਬਕਾ ਵਿਧਾਇਕਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਸੀ ਪਰ ਉਨ੍ਹਾਂ ਦੇ ਕਰੀਬੀ ਰਹੇ ਕੁਝ ਮੌਜੂਦਾ ਅਤੇ ਸਾਬਕਾ ਵਿਧਾਇਕ ਸਿੱਧਾ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ
ਇਸ ਕਵਾਇਦ ਦੇ ਪਿੱਛੇ ਚਾਹੇ ਕੈਪਟਨ ਦਾ ਹੱਥ ਹੋਣ ਦੀ ਗੱਲ ਕਹੀ ਜਾ ਰਹੀ ਸੀ ਪਰ ਜੋ ਕੰਮ ਜਾਖੜ ਨੇ ਕਰ ਦਿਖਾਇਆ, ਉਸ ਨਾਲ ਉਨ੍ਹਾਂ ਦਾ ਕੱਦ ਭਾਜਪਾ ਦੀਆਂ ਨਜ਼ਰਾਂ ’ਚ ਕੈਪਟਨ ਦੇ ਮੁਕਾਬਲੇ ਕਾਫ਼ੀ ਵਧ ਗਿਆ ਹੈ ਕਿਉਂਕਿ ਜਾਖੜ ਪਹਿਲਾਂ ਹੀ ਕਾਂਗਰਸ ’ਤੇ ਹਿੰਦੂ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾਉਣ ਦਾ ਬਿਆਨ ਦੇ ਕੇ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਫ਼ਾਇਦਾ ਪਹੁੰਚਾ ਚੁੱਕੇ ਹਨ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਹੁਣ ਜਾਖੜ ਭਾਜਪਾ ’ਚ ਸ਼ਾਮਲ ਹੋ ਗਏ ਹਨ ਤਾਂ ਕੁਝ ਹੀ ਸਮੇਂ ਅੰਦਰ 4 ਸਾਬਕਾ ਕਾਂਗਰਸੀ ਮੰਤਰੀਆਂ ਨੂੰ ਇਕੱਠੇ ਆਪਣੇ ਨਾਲ ਲੈ ਗਏ, ਜਿਨ੍ਹਾਂ ਸਾਬਕਾ ਮੰਤਰੀਆਂ ਜਾਂ ਵਿਧਾਇਕਾਂ ਨੂੰ ਵੈਸੇ ਕਦੇ ਕੈਪਟਨ ਦਾ ਕਰੀਬੀ ਮੰਨਿਆ ਜਾਂਦਾ ਰਿਹਾ ਹੈ ਪਰ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਦਾ ਕ੍ਰੈਡਿਟ ਜਾਖੜ ਨੂੰ ਜਾ ਰਿਹਾ ਹੈ। ਇਸ ਸਬੰਧੀ ਜਾਖੜ ਵਲੋਂ ਦੋ ਵਾਰ ਦਿੱਲੀ ਜਾ ਕੇ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਗਈ ਅਤੇ ਸਾਬਕਾ ਕਾਂਗਰਸ ਮੰਤਰੀਆਂ ਨੂੰ ਸ਼ਾਮਲ ਕਰਵਾਉਣ ਲਈ ਖੁਦ ਸ਼ਾਹ ਦੇ ਆਉਣ ਨਾਲ ਵੀ ਜਾਖੜ ਦਾ ਕੱਦ ਵਧ ਗਿਆ ਹੈ। ਇਸ ਦੇ ਤਹਿਤ ਆਉਣ ਵਾਲੇ ਦਿਨਾਂ ’ਚ ਭਾਜਪਾ ਵਲੋਂ ਜਾਖੜ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪਹਿਲਾਂ ਮੁੰਬਈ ਹੁਣ ਦਿੱਲੀ ਬਣੀ ਪਨਾਹਗਾਹ, ਜਾਣੋ ਕਿਉਂ ਗੈਂਗਸਟਰਾਂ ਦੀ ਪਹਿਲੀ ਪਸੰਦ ਬਣੀ 'ਰਾਜਧਾਨੀ'
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ