ਅਗਨੀਵੀਰ ਤਨਖ਼ਾਹ ਪੈਕੇਜ ਲਈ ਭਾਰਤੀ ਫੌਜ ਨੇ ਕੀਤੀ 11 ਬੈਂਕਾਂ ਨਾਲ ਸਮਝੌਤਾ, ਸੇਵਾ ਪੂਰੀ ਕਰਨ 'ਤੇ ਮਿਲੇਗਾ ਇਹ ਲਾਭ

Sunday, Oct 16, 2022 - 12:56 PM (IST)

ਅਗਨੀਵੀਰ ਤਨਖ਼ਾਹ ਪੈਕੇਜ ਲਈ ਭਾਰਤੀ ਫੌਜ ਨੇ ਕੀਤੀ 11 ਬੈਂਕਾਂ ਨਾਲ ਸਮਝੌਤਾ, ਸੇਵਾ ਪੂਰੀ ਕਰਨ 'ਤੇ ਮਿਲੇਗਾ ਇਹ ਲਾਭ

ਜੈਤੋ(ਪਰਾਸ਼ਰ) : ਰੱਖਿਆ ਮੰਤਰਾਲਾ ਨੇ ਕਿਹਾ ਕਿ ਭਾਰਤੀ ਫੌਜ ਨੇ ਅਗਨੀਵੀਰਾਂ ਨੂੰ ਨਾਮਜ਼ਦਗੀ ਕਰਵਾਉਣ ’ਤੇ ਬੈਂਕਿੰਗ ਸਹੂਲਤਾਂ ਮੁਹੱਈਆ ਕਰਨ ਲਈ 11 ਬੈਂਕਾਂ ਨਾਲ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। ਇਨ੍ਹਾਂ ’ਚ ਭਾਰਤੀ ਸਟੇਟ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਬੈਂਕ ਆਫ ਬੜੌਦਾ, ਆਈ. ਡੀ. ਬੀ. ਆਈ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ ਬੈਂਕ, ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਆਈ. ਡੀ. ਐੱਫ. ਸੀ. ਫਸਟ ਅਤੇ ਬੰਧਨ ਬੈਂਕ ਸ਼ਾਮਲ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ (ਵੀਡੀਓ)

ਐਡਜੁਟੈਂਟ ਜਨਰਲ ਲੈਫਟੀਨੈਂਟ ਜਨਰਲ ਸੀ. ਬੰਸੀ ਪੋਨੱਪਾ ਦੀ ਪ੍ਰਧਾਨਗੀ ’ਚ 14 ਅਕਤੂਬਰ ਨੂੰ ਭਾਰਤੀ ਫੌਜ ਇਕ ਸਮਾਰੋਹ ਦੌਰਾਨ ਡਾਇਰੈਕਟਰ ਜਨਰਲ (ਐੱਮ. ਪੀ. ਐਂਡ ਪੀ. ਐੱਸ.) ਲੈਫਟੀਨੈਂਟ ਜਨਰਲ ਵੀ. ਸ਼੍ਰੀਹਰੀ ਅਤੇ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਵਲੋਂ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਅਗਨੀਵੀਰ ਤਨਖ਼ਾਹ ਪੈਕੇਜ ਦੇ ਤਹਿਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਲਾਭ ਰੱਖਿਆ ਤਨਖ਼ਾਹ ਪੈਕੇਜ ਦੇ ਸਮਾਨ ਹਨ। ਇਸ ਤੋਂ ਇਲਾਵਾ ਬੈਂਕਾਂ ਨੇ ਆਪਣੀ ਸੇਵਾ ਪੂਰੀ ਕਰਨ ਵਾਲੇ ਅਗਨੀਵੀਰਾਂ ਨੂੰ ਉਨ੍ਹਾਂ ਦੇ ਉੱਦਮਸ਼ੀਲਾ ਹੁਨਰ ਨੂੰ ਬੜ੍ਹਾਵਾ ਦੇਣ ਅਤੇ ਇਸ ਨੂੰ ਬਿਹਤਰ ਬਣਾਉਣ ਲਈ ਬੇਹੱਦ ਘੱਟ ਵਿਆਜ ਅਤੇ ਬਿਨਾਂ ਵਿਆਜ ਤੋਂ ਕਰਜ਼ਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਜਨਵਰੀ 2023 ਤੱਕ ਟ੍ਰੇਨਿੰਗ ਕੇਂਦਰ ’ਚ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News