ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼, ਪਿੰਡ ’ਚ ਸੋਗ ਦੀ ਲਹਿਰ

Wednesday, Dec 19, 2018 - 01:09 AM (IST)

ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼, ਪਿੰਡ ’ਚ ਸੋਗ ਦੀ ਲਹਿਰ

 ਤਪਾ ਮੰਡੀ, (ਸ਼ਾਮ, ਗਰਗ, ਮਾਰਕੰਡਾ)- ਸੋਮਵਾਰ ਰਾਤ 8 ਵਜੇ ਦੇ ਕਰੀਬ ਮੁੱਖ ਮਾਰਗ ਤੋਂ ਮਹਿਤਾ ਵੱਲ ਨੂੰ 1 ਕਿਲੋਮੀਟਰ ਦੀ ਦੂਰੀ ’ਤੇ ਇਕ ਨੌਜਵਾਨ ਦੀ ਭੇਤਭਰੀ ਹਾਲਤ ’ਚ ਲਾਸ਼ ਮਿਲਣ ਕਾਰਨ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।  ਜਾਣਕਾਰੀ ਅਨੁਸਾਰ ਪੰਕਜ ਕੁਮਾਰ (28) ਪੁੱਤਰ ਸੰਜੀਵ ਕੁਮਾਰ ਵਾਸੀ ਮਹਿਤਾ ਪਿਛਲੇ ਕਈ ਸਾਲਾਂ ਤੋਂ ਤਪਾ ਬੱਸ ਸਟੈਂਡ ’ਤੇ ਮੋਬਾਇਲਾਂ ਦੀ ਦੁਕਾਨ ਕਰਦਾ ਸੀ,  ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ ’ਤੇ ਪੰਕਜ ਕੁਮਾਰ ਨੂੰ ਮੋਟਰਸਾਈਕਲ ਸਣੇ ਡਿੱਗਿਆ ਕੁਝ ਰਾਹਗੀਰਾਂ ਨੇ ਦੇਖਿਆ ਤਾਂ ਉਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਉਸ ਨੂੰ  ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਪਰ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਐਲਾਨ  ਦਿੱਤਾ। 
ਮੌਕੇ ’ਤੇ ਦੇਖਿਆ ਗਿਆ ਕਿ ਮ੍ਰਿਤਕ ਦੇ ਮੂੰਹ ’ਚੋਂ ਥੋਡ਼੍ਹਾ ਜਿਹਾ ਖੂਨ ਜ਼ਰੂਰ ਆ ਰਿਹਾ ਸੀ ਪਰ ਕਿਸੇ ਪਾਸੇ ਸੱਟ ਨਾ ਹੋਣ ਕਾਰਨ ਘਟਨਾ ਰਹੱਸਮਈ ਬਣੀ ਹੋਈ ਸੀ ਪਰ ਪੁਲਸ ਵੱਲੋਂ ਘਟਨਾ ਥਾਂ ’ਤੇ ਪਏ ਮੋਟਰਸਾਈਕਲ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ  ਵਾਹਨ ਦੀ ਫੇਟ ਲੱਗਣ ਤੋਂ ਬਾਅਦ ਵਾਹਨ ਚਾਲਕ ਫਰਾਰ ਹੋ ਗਿਆ ਹੈ। ਇਸ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਕਾਰਨਾਂ ਦਾ ਪਤਾ ਲਾਉਣ ਲਈ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਮੌਤ ਨਾਲ ਪਿੰਡ ਮਹਿਤਾ ’ਚ ਸੋਗ ਫੈਲ ਗਿਆ। ਮ੍ਰਿਤਕ ਅਾਪਣੇ ਪਿੱਛੇ ਪਤਨੀ ਅਤੇ 3 ਕੁ ਸਾਲ ਦਾ ਬੇਟਾ ਛੱਡ ਗਿਆ ਹੈ।


Related News