ਫਾਜ਼ਿਲਕਾ 'ਚ ਚੋਣ ਜ਼ਾਬਤਾ ਲੱਗਣ ਕਾਰਨ ਬੱਚਿਆਂ ਦੇ ਹਾਥੀ ਝੂਲੇ ’ਤੇ ਲੱਗਾ ਪਰਦਾ, ਜਾਣੋ ਕੀ ਹੈ ਕਾਰਨ

03/24/2024 3:17:24 PM

ਫਾਜ਼ਿਲਕਾ- ਫਾਜ਼ਿਲਕਾ ਤੋਂ ਅਜਿਹਾ ਸਮਾਚਾਰ ਪ੍ਰਾਪਤ ਹੋਇਆ ,ਜਿਥੇ ਇਹ ਹਾਥੀ ਨੂੰ ਪਾਲੀਥੀਨ ਨਾਲ ਢੱਕਿਆ ਹੋਇਆ ਹੈ। ਕੁਝ ਦਿਨ ਪਹਿਲਾਂ ਹਾਥੀ ਤੱਕ ਇਹ ਚਾਰੇ ਪਾਸੇ ਬੱਚਿਆਂ ਨਾਲ ਘਿਰਿਆ ਹੋਇਆ ਸੀ ਪਰ ਅੱਜ ਕੱਲ੍ਹ ਜਦੋਂ ਬੱਚੇ ਇਸ ਹਾਥੀ ਦੇ ਝੂਲੇ ਕੋਲੋਂ ਲੰਘਦੇ ਹਨ ਤਾਂ ਉਹ ਆਪਣੇ ਮਾਪਿਆਂ ਨੂੰ ਇਸ ਦੇ ਢੱਕਣ ਦਾ ਕਾਰਨ ਪੁੱਛਦੇ ਹਨ।  ਮਾਪੇ ਆਪਣੇ ਬੱਚਿਆ ਨੂੰ ਇਹ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਹਾਥੀ ਨੂੰ ਵੀ ਠੰਢ ਲੱਗਦੀ ਹੈ, ਇਸੇ ਲਈ ਢੱਕਿਆ ਹੋਇਆ ਹੈ। ਦਰਅਸਲ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਫਾਜ਼ਿਲਕਾ ਦੇ ਬਾਰਡਰ ਰੋਡ ’ਤੇ ਐੱਮਆਰ ਕਾਲਜ ਨੇੜੇ ਹਾਥੀ ਪਾਰਕ ਵਿੱਚ ਲੱਗੇ ਇਸ ਹਾਥੀ ਦੇ ਝੂਲੇ ਨੂੰ ਬਸਪਾ ਦਾ ਚੋਣ ਨਿਸ਼ਾਨ ਮੰਨਦਿਆਂ ਪੋਲੀਥੀਨ ਨਾਲ ਢੱਕ ਦਿੱਤਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹਾਥੀ ਹਰ ਸਾਲ ਚੋਣਾਂ ਦੌਰਾਨ ਢੱਕਿਆ ਜਾਂਦਾ ਹੈ। ਪਿਛਲੇ ਸਾਲ ਵੀ ਇਸ ਨੂੰ ਕਵਰ ਕੀਤਾ ਗਿਆ ਸੀ ਕਿਉਂਕਿ ਕਿਸੇ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ

ਆਪਣੀ ਕਾਰਵਾਈ ਦਰਜ ਕਰਨ ਲਈ ਚੋਣ ਕਮਿਸ਼ਨ ਨੇ ਪਾਰਕ ਵਿੱਚ ਬਣੇ ਝੂਲੇ ਨੂੰ ਬਸਪਾ ਦੇ ਚੋਣ ਨਿਸ਼ਾਨ ਹਾਥੀ ਕਾਰਨ ਪਾਲੀਥੀਨ ਨਾਲ ਢੱਕ ਦਿੱਤਾ ਸੀ। ਅਸਲੀਅਤ ਇਹ ਹੈ ਕਿ ਪਾਰਕ ਵਿਚ ਹਾਥੀ ਦੀ ਸਥਿਤੀ ਉਸ ਤਰ੍ਹਾਂ ਦੀ ਹੈ ਜਦੋਂ ਹਾਥੀ ਸਵਾਗਤ ਲਈ ਆਪਣੀ ਸੁੰਡ ਚੁੱਕਦਾ ਹੈ। ਜਦੋਂਕਿ ਬਸਪਾ ਦੇ ਚੋਣ ਨਿਸ਼ਾਨ ਵਾਲੇ ਹਾਥੀ ਦੀ ਸੁੰਡ ਸਿੱਧੀ ਜ਼ਮੀਨ ਵੱਲ ਹੈ। ਭਾਵ ਦੋਵੇਂ ਹਾਥੀ ਵੱਖਰੇ ਹਨ।

ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News