ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ''ਤੇ ਪ੍ਰਦੀਪ ਸ਼ਰਮਾ ਨੇ ਲਾਏ ਗੰਭੀਰ ਦੋਸ਼

02/24/2019 4:45:52 PM

ਮੋਹਾਲੀ (ਜੈਸੋਵਾਲ) - ਮੋਹਾਲੀ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਪ੍ਰਦੀਪ ਸ਼ਰਮਾ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ 'ਤੇ ਗੰਭੀਰ ਦੋਸ਼ ਲਗਾਏ ਹਨ। ਇਸ ਮੌਕੇ ਉਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੇ ਨਾਲ-ਨਾਲ ਪੰਜਾਬ ਹਰਿਆਣਾ ਦੇ ਸਾਬਕਾ ਰਾਜਪਾਲ ਵੀ.ਕੇ. ਐਂਨ.ਛਿੰਬਰ, ਅਜੀਤ ਸਿੰਘ ਚੱਠਾ, ਸੁਖਚੈਨ ਸਿੰਘ ਗਿੱਲ ਪੁਲਸ ਕਮਿਸ਼ਨਰ ਲੁਧਿਆਣਾ ਸਣੇ ਕਈ ਲੋਕਾਂ ਦੇ ਨਾਂ ਲਏ ਹਨ। ਉਸ ਨੇ ਕਿਹਾ ਕਿ ਮੋਹਾਲੀ 'ਚ ਡਬਲਿਊ. ਡਬਲਿਊ. ਆਈ. ਸੀ. ਐੱਸ. ਨਾਂ ਦੀ ਇਮੀਗ੍ਰੇਸ਼ਨ ਕੰਪਨੀ ਹੈ, ਜਿਸ ਦਾ ਮਾਲਕ ਕੈਨੇਡਾ ਦਾ ਸਿਟੀਜਨ ਹੈ। ਉਸ ਨੇ ਕਿਹਾ ਕਿ ਕੈਨੇਡਾ ਦਾ ਸਿਟੀਜਨ ਹੋਣ ਦੇ ਬਾਵਜੂਦ ਉਹ ਪੰਜਾਬ 'ਚ ਕਿਵੇਂ ਵਪਾਰ ਕਰ ਸਕਦਾ ਹੈ। ਪੁਲਸ ਅਧਿਕਾਰੀਆਂ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਨਹੀਂ ਦਿੰਦੇ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਦਾ ਦਰਵਾਜਾ ਖਟਕਟਾਉਣਾ ਪੈ ਰਿਹਾ ਹੈ। 

ਉਸ ਨੇ ਦੱਸਿਆ ਕਿ ਡਬਲਿਊ. ਡਬਲਿਊ. ਆਈ. ਸੀ. ਐੱਸ. ਦੇ ਮਾਲਕ ਦਾ ਇਕ ਰਿਸੋਰਟ ਵੀ ਹੈ, ਜਿੱਥੇ ਉਹ ਅਫਸਰ ਲੋਕਾਂ ਅਤੇ ਅਦਾਲਤ ਦੇ ਜੱਜਾਂ ਦੀ ਆਓ-ਭਗਤੀ ਕਰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਹਾਈ ਕੋਰਟ ਦੇ ਇਕ ਜੱਜ ਨੇ ਉੱਥੇ ਛਾਪੇਮਾਰੀ ਕੀਤੀ ਸੀ ਤਾਂ ਉਸ ਨੇ ਉੱਥੋਂ ਇਕ ਜੱਜ ਨੂੰ ਰੰਗੇਹੱਥੀ ਫੜਿਆ ਸੀ। ਇਸ ਮਾਮਲੇ ਦੇ ਸਬੰਧ 'ਚ ਜਦੋਂ ਡਬਲਿਊ. ਡਬਲਿਊ. ਆਈ. ਸੀ. ਐੱਸ. ਦੇ ਮਾਲਕ ਕਰਨਲ ਬੀ.ਐੱਸ. ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਕਿਹਾ ਕਿ ਕੁਝ ਲੋਕ ਮੇਰੀ ਤਰੱਕੀ ਦੇਖ ਦੇ ਸੜਦੇ ਹਨ ਅਤੇ ਉਹ ਬਿਨਾਂ ਕਿਸੇ ਕਾਰਨ ਤੋਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਕਿਹਾ ਕਿ ਸਾਡੀ ਕੰਪਨੀ ਪਿਛਲੇ 25 ਸਾਲਾਂ ਤੋਂ ਕਾਨੂੰਨੀ ਤੌਰ 'ਤੇ ਕੰਮ ਕਰ ਰਹੀ ਹੈ, ਜਿਸ ਦੇ ਸਾਡੇ ਕੋਲ ਸਾਰੇ ਲਾਈਸੈਂਸ ਵੀ ਮੌਜੂਦ ਹਨ।  


rajwinder kaur

Content Editor

Related News