ਜਾਅਲੀ ਵੀਜ਼ਾ ਦੇਣ ਵਾਲੇ 3 ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ

01/12/2019 4:55:35 AM

 ਖਰਡ਼, (ਅਮਰਦੀਪ)– ਖਰਡ਼ ਸਿਟੀ ਪੁਲਸ ਨੇ ਐੱਸ. ਐੱਸ. ਪੀ. ਦੇ ਨਿਰਦੇਸ਼ ਹੇਠ ਤਿੰਨ ਟਰੈਵਲ ਏਜੰਟਾਂ ਦੇ ਖਿਲਾਫ ਜਾਅਲੀ ਵੀਜ਼ਾ ਦੇਣ ਅਤੇ 1 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼  ਵਿੱਚ ਮਾਮਲਾ ਦਰਜ ਕੀਤਾ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਵਾਸੀ ਬਲਾਚੌਰ ਨੇ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਮਪੁਰ ਫਤੇਹਾਬਾਦ ਹਰਿਆਣਾ, ਸੰਦੀਪ ਸਿੰਘ ਵਾਸੀ ਜ਼ਿਲਾ ਫਤਿਹਗਡ਼੍ਹ ਸਾਹਿਬ ਅਤੇ ਰਾਜਵੀਰ ਸਿੰਘ ਪੁੱਤਰ ਕਾਕਾ ਸਿੰਘ ਨਿਵਾਸੀ ਹਿਸਾਰ ਹਰਿਆਣਾ ਦੇ ਖਿਲਾਫ  ਸਾਲ 2018 ਨੂੰ ਲਿਖਤ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਟਰੈਵਲ ਏਜੰਟਾਂ ਨੇ ਸ਼ਿਵਾਲਿਕ ਸਿਟੀ ਖਰਡ਼ ਵਿਚ ਇਮੀਗ੍ਰੇਸ਼ਨ ਦਾ ਦਫਤਰ  ਖੋਲ੍ਹਿਆ ਹੋਇਆ ਹੈ ਅਤੇ ਉਸਨੇ ਆਪਣੀਆਂ ਦੋ ਬੇਟੀਆਂ ਨੂੰ ਵਿਦੇਸ਼ ਭੇਜਣ ਦੀ ਗੱਲ ਉਕਤ ਦਫਤਰ ਵਿਚ ਕੀਤੀ ਤਾਂ ਟਰੈਵਲ ਏਜੰਟਾਂ ਨੇ ਉਸ ਦੀਆਂ ਬੇਟੀਆਂ ਨੂੰ ਵਿਦੇਸ਼ ਭੇਜਣ ਲਈ 1 ਲੱਖ ਰੁਪਏ ਦੀ ਰਕਮ ਲਈ ਅਤੇ ਜਦੋਂ ਉਨ੍ਹਾਂ ਨੂੰ ਵੀਜ਼ਾ ਦਿੱਤਾ ਤਾਂ ਉਹ ਜਾਅਲੀ ਸੀ, ਜਦੋਂ ਉਹ  ਜਾਅਲੀ ਵੀਜ਼ੇ ਸਬੰਧੀ ਟਰੈਵਲ ਕੰਪਨੀ ਦੇ ਦਫਤਰ ਗਿਆ ਤਾਂ ਪਤਾ ਲੱਗਾ ਕਿ ਏਜੰਟ ਉਥੋਂ ਦਫਤਰ  ਬੰਦ ਕਰ ਕੇ ਚਲੇ ਗਏ ਹਨ। ਇਸ ਮਾਮਲੇ ਦੀ ਜਾਂਚ ਈ.ਓ. ਵਿੰਗ ਵਲੋਂ ਕੀਤੀ ਗਈ ਅਤੇ ਲੀਗਲ ਰਾਏ ਲੈਣ ਉਪਰੰਤ ਜ਼ਿਲਾ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ’ਤੇ ਥਾਣਾ ਸਿਟੀ  ਪੁਲਸ ਨੇ ਉਕਤ ਤਿੰਨ ਟਰੈਵਲ ਏਜੰਟਾਂ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ।


KamalJeet Singh

Content Editor

Related News