ਇਮਾਨਤ ਕੌਰ ਨੇ ਗੱਡੇ ਝੰਡੇ, ਮੈਰਿਟ ਲਿਸਟ ''ਚ ਦਰਜ ਕਰਵਾਇਆ ਆਪਣਾ ਨਾਮ

Wednesday, May 14, 2025 - 07:27 PM (IST)

ਇਮਾਨਤ ਕੌਰ ਨੇ ਗੱਡੇ ਝੰਡੇ, ਮੈਰਿਟ ਲਿਸਟ ''ਚ ਦਰਜ ਕਰਵਾਇਆ ਆਪਣਾ ਨਾਮ

ਭਵਾਨੀਗੜ੍ਹ (ਕਾਂਸਲ):-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਜਾਰੀ ਕੀਤੇ ਗਏ ਬਾਰਵੀਂ ਜਮਾਤ ਦੇ ਨਤੀਜਿਆ ਵਿਚ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਇਮਾਨਤ ਕੌਰ ਨੇ ਨਾਨ ਮੈਡੀਕਲ ਵਿਸੇ ਵਿਚੋਂ 500 ਵਿੱਚੋਂ 486 ਅੰਕ ਲੈ ਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਮਾਨਤ ਕੌਰ ਪੁੱਤਰੀ ਪਵਿੱਤਰ ਸਿੰਘ ਵਾਸੀ ਪਿੰਡ ਸਕਰੌਦੀ ਨੇ 12ਵੀਂ ਦੇ ਨਤੀਜਿਆਂ ਵਿਚੋਂ ਗਣਿਤ ਵਿਸ਼ੇ ਵਿਚ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੀ ਵਿਦਿਆਰਥਣ ਇਮਾਨਤ ਕੌਰ ਨੂੰ ਇਸ ਪ੍ਰਾਪਤੀ ਲਈ ਸਕੂਲ ਦੇ ਅਧਿਆਪਕਾਂ ਹਰਵਿੰਦਰ ਪਾਲ ਮੋਤੀ, ਗੀਤਾ ਰਾਣੀ, ਨਵਕਿਰਨ ਕੌਰ, ਕਾਮਨੀ, ਮਨਜੀਤ ਸਿੰਘ ਅਤੇ ਹੋਰ ਅਧਿਆਪਕਾਂ ਨੇ ਵਧਾਈ ਦਿੰਦਿਆਂ ਦੱਸਿਆ ਕਿ ਇਮਾਨਤ ਕੌਰ ਪੜਨ ਵਿਚ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਹੈ ਅਤੇ ਸਕੂਲ ਅਧਿਆਪਕਾਂ ਵਲੋਂ ਕਰਾਈ ਮਿਹਨਤ ਅੱਜ ਰੰਗ ਲਿਆਈ ਹੈ ਜਿਸ ਨਾਲ ਵਿਦਿਆਰਥਣ ਇਮਾਨਤ ਤੇ ਸਕੂਲ ਨੂੰ ਵੱਡਾ ਮਾਣ ਪ੍ਰਾਪਤ ਹੋਇਆ ਹੈ। ਵਿਦਿਆਰਥਣ ਇਮਾਨਤ ਕੌਰ ਨੇ ਦੱਸਿਆ ਕਿ ਉਹ ਇਕ ਚੰਗੀ ਇੰਜ਼ਨੀਅਰ ਬਣਨਾ ਚਾਹੁੰਦੀ ਹੈ ਜਿਸ ਲਈ ਉਸ ਵੱਲੋਂ ਜੇ.ਈ ਮੇਨ ਦਾ ਟੈਸਟ ਪਾਸ ਕਰ ਲਿਆ ਹੈ।


author

Hardeep Kumar

Content Editor

Related News