ਪ੍ਰਵਾਸੀ ਵਿਅਕਤੀਆਂ ਨੇ ਕੀਤੇ ਨਾਜਾਇਜ਼ ਕਬਜ਼ੇ, ਆਵਾਜਾਈ ਪ੍ਰਭਾਵਿਤ
Tuesday, Oct 16, 2018 - 08:49 PM (IST)

ਮੋਹਾਲੀ,(ਨਿਆਮੀਆਂ)— ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਫੇਜ਼-10 ਮੋਹਾਲੀ ਨੇ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਫੇਜ਼-10 'ਚ ਪ੍ਰਵਾਸੀ ਵਿਅਕਤੀਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ।
ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਕੰਡਾ ਨੇ ਕਿਹਾ ਕਿ ਸਥਾਨਕ ਫੇਜ਼-10 'ਚ ਬਹੁਤ ਸਾਰੇ ਪ੍ਰਵਾਸੀ ਵਿਅਕਤੀਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ 'ਚ ਫਰੂਟ ਦੀਆਂ ਰੇਹੜੀਆਂ ਵਾਲੇ ਵੀ ਹਨ । ਸਥਾਨਕ ਸਿਲਵੀ ਪਾਰਕ ਦੇ ਬਾਹਰ ਵੀ ਫਰੂਟ ਵਾਲਿਆਂ ਨੇ ਪੱਕੇ ਤੌਰ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਅਕਸਰ ਹੀ ਇਨ੍ਹਾਂ ਕੋਲ ਫਰੂਟ ਖਰੀਦਣ ਵਾਲੇ ਲੋਕ ਆਪਣੀਆਂ ਕਾਰਾਂ ਸੜਕ 'ਤੇ ਹੀ ਖੜ੍ਹੀਆਂ ਕਰਕੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਟ੍ਰੈਫਿਕ 'ਚ ਵੀ ਵਿਘਨ ਪੈਂਦਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਪ੍ਰਵਾਸੀ ਵਿਅਕਤੀਆਂ ਨੇ ਸੜਕਾਂ ਕੰਢੇ ਹੀ ਰੇਹੜੀਆਂ ਲਾਈਆਂ ਹੋਈਆਂ ਹਨ, ਜਿਸ ਕਰਕੇ ਅਕਸਰ ਆਵਾਜਾਈ ਪ੍ਰਭਾਵਿਤ ਹੁੰਦੀ ਹੈ।